ਲਖਨਊ:ਆਨਲਾਈਨ ਕਲਾਸਾਂ ਲੈਣ ਵਾਲੇ 55% ਬੱਚੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ।ਮਹਾਂਮਾਰੀ ਵਿਚ ਲੰਬੇ ਸਮੇਂ ਤੋਂ ਆਨਲਾਈਨ (Online) ਕਲਾਸਾਂ ਦੇ ਕਾਰਨ, ਵਿਦਿਆਰਥੀ ਤਣਾਅ, ਅੱਖਾਂ ਦੀਆਂ ਸਮੱਸਿਆਵਾਂ ਅਤੇ ਇਨਸੌਮਨੀਆ (Insomnia) ਤੋਂ ਪ੍ਰੇਸ਼ਾਨ ਹਨ।ਲਖਨਊ ਦੇ ਸਪਰਿੰਗ ਡੇਲ ਕਾਲਜ ਚੇਨ ਆਫ਼ ਸਕੂਲ ਵੱਲੋ ਕਰਵਾਏ ਗਏ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ।
ਲਖਨਾਉ ਦੇ ਸਪਰਿੰਗ ਡੇਲ ਕਾਲਜ ਚੇਨ ਆਫ਼ ਸਕੂਲ ਨੇ ਸਰਵੇਖਣ ਵਿਚ 4454 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੇ 3300 ਵਿਦਿਆਰਥੀਆਂ, 1 ਹਜ਼ਾਰ ਮਾਪਿਆਂ ਅਤੇ 154 ਅਧਿਆਪਕਾਂ ਨੂੰ ਆਨ ਲਾਈਨ ਕਲਾਸਾਂ ਦੇ ਫਾਇਦੇ ਅਤੇ ਨੁਕਸਾਨ ਬਾਰੇ ਪੁੱਛਿਆ ਗਿਆ।ਸਰਵੇ ਵਿਚ ਪਾਇਆ ਗਿਆ ਹੈ ਕਿ ਬੱਚਿਆਂ ਵਿਚ ਤਣਾਅ, ਅੱਖਾਂ ਦੀਆਂ ਬਿਮਾਰੀਆਂ ਅਤੇ ਹੋਰ ਕਈ ਮਾਨਸਿਕ ਬਿਮਾਰੀਆਂ ਲੱਗ ਰਹੀਆ ਹਨ।
50 ਫੀਸਦੀ ਬੱਚੇ ਤਣਾਅ ਦੇ ਸ਼ਿਕਾਰ ਹੋਏ ਹਨ ਅਤੇ 22.7 ਫੀਸਦੀ ਬੱਚੇ ਇਨਸੌਮਨੀਆਂ ਨਾਂ ਦੀ ਬਿਮਾਰੀ ਤੋਂ ਪੀੜਤ ਹਨ।ਇਸ ਤੋਂ ਇਲਾਵਾ 65 ਫੀਸਦੀ ਬੱਚੇ ਨੈਟਵਰਕ ਸਮੱਸਿਆਂ ਅਤੇ ਕਈ ਹੋਰ ਤਰ੍ਹਾਂ ਦੇ ਬਹਾਨੇ ਲਗਾ ਕੇ ਕਲਾਸਾਂ ਤੋਂ ਬੱਚਦੇ ਹਨ।