ਨਵੀਂ ਦਿੱਲੀ:ਇਸ ਵਾਰ ਮੋਦੀ ਸਰਕਾਰ ਨਵੀਂ ਹੱਜ ਨੀਤੀ ਲੈ ਕੇ ਆਈ ਹੈ, ਜਿਸ ਨਾਲ ਹਰ ਹਾਜੀ ਨੂੰ 50,000 ਰੁਪਏ ਦੀ ਬਚਤ ਹੋਵੇਗੀ। ਪਹਿਲੀ ਵਾਰ ਅਰਜ਼ੀ ਦੀ ਫੀਸ ਵੀ ਮੁਆਫ਼ ਕੀਤੀ ਗਈ ਹੈ। ਹਜ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁੱਕਰਵਾਰ 10 ਫਰਵਰੀ ਤੋਂ ਸ਼ੁਰੂ ਹੋ ਗਈ ਹੈ। ਇਸ ਵਾਰ ਦੇਸ਼ ਦੇ 25 ਸ਼ਹਿਰਾਂ ਤੋਂ ਹੱਜ ਯਾਤਰਾ ਲਈ ਹਵਾਈ ਸੇਵਾ ਚਲਾਈ ਜਾਵੇਗੀ, ਜਿਸ ਲਈ ਪਹਿਲੀ ਵਾਰ ਅਰਜ਼ੀ ਮੁਫ਼ਤ ਸ਼ੁਰੂ ਕੀਤੀ ਗਈ ਹੈ।
ਹੁਣ ਹੱਜ ਯਾਤਰਾ 'ਤੇ ਜਾਣ ਲਈ ਅਪਲਾਈ ਕਰਨ ਵਾਲਿਆਂ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ। ਪਹਿਲਾਂ ਅਪਲਾਈ ਕਰਦੇ ਸਮੇਂ 300 ਰੁਪਏ ਜਮ੍ਹਾ ਕਰਵਾਉਣੇ ਪੈਂਦੇ ਸਨ। ਸਰਕਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੂਜੇ ਪਾਸੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਕਿ ਨਵੀਂ ਹੱਜ ਨੀਤੀ ਤਹਿਤ ਪਹਿਲੀ ਵਾਰ ਪ੍ਰਤੀ ਹੱਜ ਯਾਤਰੀ ਦੇ ਹੱਜ ਪੈਕੇਜ ਵਿੱਚ ਕਰੀਬ 50,000 ਰੁਪਏ ਦੀ ਕਟੌਤੀ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਹੱਜ ਯਾਤਰਾ ਦੇ ਰਵਾਨਗੀ ਪੁਆਇੰਟ ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ, ਬੈਂਗਲੁਰੂ, ਚੇਨਈ, ਸ਼੍ਰੀਨਗਰ, ਰਾਂਚੀ, ਗਯਾ, ਔਰੰਗਾਬਾਦ, ਵਾਰਾਣਸੀ, ਜੈਪੁਰ, ਨਾਗਪੁਰ, ਕੋਚੀ, ਅਹਿਮਦਾਬਾਦ, ਲਖਨਊ, ਕੰਨੂਰ, ਵਿਜੇਵਾੜਾ, ਅਗਰਤਲਾ ਅਤੇ ਕਾਲੀਕਟ ਸ਼ਾਮਲ ਹਨ।