ਇੰਫਾਲ:ਥੌਬਲ ਜ਼ਿਲੇ (Thoubal District) ਦੇ ਸਪਮ ਮਾਇਆ ਲੀਕਾਈ ( Sapam Mayai Leikai) ਵਿਖੇ ਸਥਿਤ ਇੱਕ ਕਮਿਊਨਿਟੀ ਹਾਲ ਦੇ ਅੰਦਰ ਇੱਕ ਸ਼ੱਕੀ ਸ਼ਕਤੀਸ਼ਾਲੀ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਧਮਾਕਾ ਐਤਵਾਰ ਦੇਰ ਰਾਤ ਕਰੀਬ 1.15 ਵਜੇ ਹੋਇਆ। ਇਸ ਘਟਨਾ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੀ ਪਛਾਣ ਗੈਰ-ਸਥਾਨਕ ਮਜ਼ਦੂਰ ਵਜੋਂ ਹੋਈ ਹੈ।
ਪੁਲਿਸ ਮੁਤਾਬਿਕ ਦੁਪਹਿਰ ਕਰੀਬ 1.30 ਵਜੇ ਕਮਿਊਨਿਟੀ ਹਾਲ ਦੇ ਅੰਦਰ ਇੱਕ ਸ਼ੱਕੀ ਆਈਈਡੀ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ। ਧਮਾਕਾ ਉਸ ਥਾਂ 'ਤੇ ਹੋਇਆ ਜਿੱਥੇ ਪਾਣੀ ਦੀ ਟੈਂਕੀ ਦੇ ਨਿਰਮਾਣ 'ਚ ਸ਼ਾਮਲ ਮਣੀਪੁਰ ਤੋਂ ਬਾਹਰ ਦੇ ਲੋਕ ਰਹਿ ਰਹੇ ਸਨ। ਧਮਾਕੇ ਕਾਰਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਥੌਬਲ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਪੱਛਮੀ ਬੰਗਾਲ ਦੇ ਖਰੀਤਾਬਾਦ ਦੇ ਰਹਿਣ ਵਾਲੇ ਨਿਰਮਲ ਮਹਾਤੋ ਦੇ 21 ਸਾਲਾ ਪੁੱਤਰ ਪੰਕਜ ਮਹਾਤੋ ਵਜੋਂ ਹੋਈ ਹੈ।