ਸੋਨੀਪਤ: ਸਦਰ ਥਾਣਾ ਪੁਲਿਸ ਨੇ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਸੋਨੀਪਤ ਦੇ ਰਹਿਣ ਵਾਲੇ ਵਿਕਾਸ ਵਰਮਾ ਉਰਫ਼ ਮੁਹੰਮਦ ਵਿਕਾਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਵਿਕਾਸ ਵਰਮਾ ਉੱਤੇ ਦੇਸ਼ ਧ੍ਰੋਹ ਦਾ ਮੁੱਕਦਮਾ ਜੂਨ ਮਹੀਨੇ ਵਿੱਚ ਦਰਜ ਕੀਤਾ ਗਿਆ ਸੀ। ਗ੍ਰਿਫ਼ਤਾਰ ਮੁਲਜ਼ਮ ਨੂੰ ਪੁਲਿਸ ਨੇ ਕੋਰਟ ਵਿੱਚ ਪੇਸ਼ ਕਰ ਕੇ 9 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਦੇ ਸੰਪਰਕ ਵਿੱਚ ਸੀ ਵਿਕਾਸ
ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਸੋਨੀਪਤ ਦੇ ਸੈਕਟਰ-2 ਸਥਿਤ ਭੈਂਸਵਾਲ ਪਿੰਡ ਦਾ ਰਹਿਣ ਵਾਲਾ ਹੈ। ਮੁਹੰਮਦ ਵਿਕਾਸ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਦੇ ਸੰਪਰਕ ਵਿੱਚ ਸੀ। ਡੀਐਸਪੀ ਵਿਪਨ ਕਾਦਿਆਨ ਨੇ ਦੱਸਿਆ ਕਿ ਮੁਹੰਮਦ ਵਿਕਾਸ ਅੱਤਵਾਦੀ ਸੰਗਠਨ ਸਿੱਖਸ ਫ਼ਾਰ ਜਸਟਿਸ ਦੇ ਲਈ ਕੰਮ ਕਰਦਾ ਹੈ ਅਤੇ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਦੇ ਲਈ ਵੁਆਈਸ ਚੇਂਜਰ ਦਾ ਕੰਮ ਕਰਦਾ ਸੀ।