ਚੰਡੀਗੜ੍ਹ: ਕੋਵਿਡ-19 ਦੇ ਨਵੇਂ ਵੈਰੀਐਂਟ ਓਮਿਕਰੋਨ (Covid-19 Omicron variant) ਦੇ ਖਤਰੇ ਕਾਰਨ ਪੂਰੀ ਦੁਨੀਆ ਅਲਰਟ (corona virus new variant in india) 'ਤੇ ਹੈ। ਹੁਣ ਭਾਰਤ ’ਚ ਓਮੀਕਰੋਨ ਦੇ 21 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ’ਤੇ ਕੇਂਦਰੀ ਸਿਹਤ ਮੰਤਰਾਲੇ (Union Health Ministry) ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਬਾਹਰਲੇ ਦੇਸ਼ਾਂ ਤੋਂ ਓਮੀਕਰੋਨ ਦੇ ਮਾਮਲੇ ਵੱਧ ਰਹੇ ਹਨ ਅਤੇ ਇਸਦੇ ਜੋ ਲੱਛਣ ਹਨ ਉਸਦੇ ਦੇ ਅਨੁਸਾਰ ਇਸਦੇ ਹੋਰ ਦੇਸ਼ਾਂ ਵਿੱਚ ਫੈਲਣ ਦੀ ਸੰਭਾਵਨਾ ਹੈ। ਜਿਸ ਕਾਰਨ ਦੇਸ਼ ’ਚ ਓਮੀਕਰੋਨ ਕਾਰਨ ਦੇਸ਼ ਚ ਅਲਰਟ ਜਾਰੀ ਕੀਤਾ ਗਿਆ ਹੈ।
ਪੂਣੇ ’ਚ 6 ਓਮੀਕਰੋਨ ਦੇ ਮਾਮਲੇ
ਦੇਸ਼ ਦੇ ਵੱਖ ਵੱਖ ਸੂਬਿਆਂ ਚ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਲੋਕਾਂ ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਬੀਤ ਦਿਨ ਐਤਵਾਰ ਨੂੰ ਨਾਈਜੀਰੀਆ ਤੋਂ ਪੂਨੇ ਆਏ 6 ਲੋਕ ਓਮੀਕਰੋਨ ਵੇਰੀਐਂਟ ਨਾਲ ਪ੍ਰਭਾਵਿਤ ਪਾਏ ਗਏ ਹਨ (OMICRON VARIANT NIGERIANS IN PUNE TESTED COVID POSITIVE)। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਅੱਠ ਹੋ ਗਈ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਨੇ ਕਿਹਾ ਕਿ ਲਾਗੋਸ, ਨਾਈਜੀਰੀਆ ਦੀ ਇੱਕ 44 ਸਾਲਾ ਔਰਤ ਸਮੇਤ ਕੁੱਲ ਛੇ ਲੋਕ ਸੰਕਰਮਿਤ ਪਾਏ ਗਏ ਹਨ। ਨੈਸ਼ਨਲ ਕੈਮੀਕਲ ਲੈਬਾਰਟਰੀ ਦੀ ਰਿਪੋਰਟ ਅਨੁਸਾਰ ਪੂਨੇ ਦਾ ਇੱਕ 47 ਸਾਲਾ ਵਿਅਕਤੀ ਵੀ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਪਾਇਆ ਗਿਆ ਹੈ।
ਰਾਜਸਥਾਨ ’ਚ ਵੀ ਓਮੀਕਰੋਨ ਕਾਰਨ ਦਹਿਸ਼ਤ
ਉੱਥੇ ਹੀ ਦੂਜੇ ਪਾਸੇ ਰਾਜਸਥਾਨ ’ਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਦੇ 9 ਮਰੀਜ਼ ਸਾਹਮਣੇ ਆਏ ਹਨ। ਹਾਲ ਹੀ ਵਿੱਚ, ਦੱਖਣੀ ਅਫ਼ਰੀਕਾ ਤੋਂ ਚਾਰ ਸ਼ੱਕੀ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਪੰਜ ਹੋਰ ਮਰੀਜ਼ਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸੀ। ਸਵਾਈ ਮਾਨ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਧੀਰ ਭੰਡਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 9 ਮਰੀਜ਼ਾਂ ਵਿੱਚ ਕੋਰੋਨਾ ਦਾ ਨਵਾਂ ਰੂਪ ਦੇਖਿਆ ਗਿਆ ਹੈ। ਹਾਲ ਹੀ 'ਚ ਦੱਖਣੀ ਅਫਰੀਕਾ ਤੋਂ ਜੈਪੁਰ ਆਏ 4 ਮਰੀਜ਼ਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸਨ।
ਇਹ ਵੀ ਪੜੋ:Omicron ਦੀ ਭਾਰਤ ‘ਚ ਦਸਤਕ, ਜਾਣੋ ਕੀ ਹਨ ਲੱਛਣ ਤੇ ਸਾਵਧਾਨੀਆਂ