ਹੈਦਰਾਬਾਦ:ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ (Omicron in india) ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 111 ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਸਭ ਤੋਂ ਵੱਧ 24 ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਅਤੇ ਸੂਬਾਈ ਅਧਿਕਾਰੀਆਂ ਅਨੁਸਾਰ ਮਹਾਰਾਸ਼ਟਰ ਵਿੱਚ ਇਸ ਫਾਰਮ ਵਿੱਚੋਂ 40, ਦਿੱਲੀ ਵਿੱਚ 22, ਰਾਜਸਥਾਨ ਵਿੱਚ 17, ਕਰਨਾਟਕ ਵਿੱਚ ਅੱਠ, ਤੇਲੰਗਾਨਾ ਵਿੱਚ ਅੱਠ, ਗੁਜਰਾਤ ਵਿੱਚ ਪੰਜ, ਕੇਰਲ ਵਿੱਚ 7, ਆਂਧਰਾ ਪ੍ਰਦੇਸ਼, ਚੰਡੀਗੜ੍ਹ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਇੱਕ-ਇੱਕ ਮਾਮਲਾ ਹੈ। ਇੱਕ ਤੋਂ ਬਾਅਦ ਇੱਕ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿੱਚ ਓਮੀਕਰੋਨ ਦੇ ਪਹਿਲੇ ਦੋ ਮਾਮਲੇ 2 ਦਸੰਬਰ ਨੂੰ ਕਰਨਾਟਕ ਵਿੱਚ ਆਏ ਸਨ।
ਇਹ ਵੀ ਪੜੋ:ਗਾਜ਼ੀਆਬਾਦ ‘ਚ ਓਮੀਕਰੋਨ ਦੀ ਐਂਟਰੀ, ਬਜ਼ੁਰਗ ਜੋੜੇ ’ਚ ਹੋਈ ਲਾਗ ਦੀ ਪੁਸ਼ਟੀ