ਚੰਡੀਗੜ੍ਹ: ਸਿੰਘੂ ਬਾਰਡਰ ’ਤੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਕਤਲ ਕਰਨ ਵਾਲੇ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਕਈ ਫੋਟੋਆਂ ਵਿਚ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀ ਤਸਵੀਰ ’ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਨਿਹੰਗ ਨਾਲ ਦਿਖਾਈ ਦੇ ਰਹੇ ਹਨ। ਇਸ ਦੌਰਾਨ ਕਤਲ ਦਾ ਮੁਲਜ਼ਮ ਬਰਖਾਸਤ ਪੁਲਿਸ ਕਰਮੀ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਇਸ ਦੌਰਾਨ ਤਸਵੀਰ ਚ ਨਜਰ ਆ ਰਿਹਾ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਗਲੀਆਰੇ ਚ ਭੂਚਾਲ ਆ ਗਿਆ ਹੈ।
ਤੋਮਰ ਨਾਲ ਨਿਹੰਗ ਦੀ ਫੋਟੋ ਨੇ ਪਾਇਆ ਭੜਥੂ ਵਿਰੋਧੀ ਪਾਰਟੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ’ਤੇ ਸਵਾਲ ਚੁੱਕੇ ਜਾ ਰਹੇ ਹਨ। ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ਕਿਹਾ ਹੈ ਕਿ ਪੰਜਾਬੀ ਚ ਇੱਕ ਅਖਾਣ ਹੈ ਭੈੜੇ ਭੈੜੇ ਯਾਰ ਸਾਡੀ ਫੱਤੋ ਦੇ। ਉਨ੍ਹਾਂ ਨੇ ਅੱਗੇ ਲਿਖਿਆ ਕਿ ਕਿਸੇ ਵਿਅਕਤੀ ਦੀ ਪਛਾਣ ਉਸਦੀ ਕੰਪਨੀ ਦੁਆਰਾ ਹੁੰਦੀ ਹੈ। ਮੋਦੀ ਸਰਕਾਰ ਅਜਿਹੇ ਲੋਕਾਂ ਨਾਲ ਨਜਿੱਠ ਰਹੀ ਹੈ, ਘੋਸ਼ਿਤ ਰਾਸ਼ਟਰਵਾਦੀ ਨਾ ਸਿਰਫ ਆਪਣੇ ਆਪ ਨੂੰ ਬਲਕਿ 'ਭਾਰਤ ਸਰਕਾਰ' ਦੀ ਸੰਸਥਾ ਨੂੰ ਵੀ ਬਦਨਾਮ ਕਰ ਰਹੇ ਹਨ।
ਤੋਮਰ ਨਾਲ ਨਿਹੰਗ ਦੀ ਫੋਟੋ ਨੇ ਪਾਇਆ ਭੜਥੂ ਇਹ ਵੀ ਪੜੋ: ਸਿੰਘੂ ਕਤਲ ਮਾਮਲੇ 'ਚ ਨਵੇਂ ਖੁਲਾਸੇ: ਤੋਮਰ ਨਾਲ ਨਿਹੰਗ ਦੀ ਫੋਟੋ ਵਾਇਰਲ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਜੀਤ ਭੁੱਲਰ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੀ ਮੰਸ਼ਾ ਹੈ ਕਿ ਪੰਜਾਬ ਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ। ਉਨ੍ਹਾਂ ਦੀ ਗੱਲ ਸੱਚ ਸਾਬਿਤ ਹੁੰਦੀ ਹੋਈ ਨਜਰ ਆ ਰਹੀ ਹੈ ਕਿਉਂਕਿ ਲਖੀਮਪੁਰ ਦੀ ਘਟਨਾ ਹੋਵੇ ਚਾਹੇ 26 ਜਨਵਰੀ ਦੀਘਟਨਾ ਹੋਵੇ ਜਾਂ ਫਿਰ ਹਾਲ ਹੀ ਚ ਸਿੰਘੂ ਬਾਰਡਰ ਤੇ ਜੋ ਕਤਲ ਕੀਤਾ ਗਿਆ ਹੈ। ਉਹ ਘਟਨਾ ਹੋਵੇ ਇਨ੍ਹਾਂ ਸਾਰਿਆਂ ਚ ਸਰਕਾਰ ਦੀ ਸਾਜਿਸ਼ ਨਜਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਸਵੀਰ ਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ, ਨਿਹੰਗ ਸਿੰਘ ਦੇ ਨਾਲ ਇਸ ਤਸਵੀਰ ਚ ਪਿੰਕੀ ਜਿਸ ਨੂੰ ਪਿੰਕੀ ਕੈਟ ਦੇ ਨਾਲ ਵੀ ਸਭ ਜਾਣਦੇ ਹਨ ਵੀ ਸ਼ਾਮਲ ਹੈ।
ਜਦਕਿ ਦੂਜੇ ਪਾਸੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਜੋ ਇਲਜ਼ਾਮ ਕਾਂਗਰਸ ਦੁਆਰਾ ਇੱਕ ਫੋਟੋ ਦੇ ਜਰੀਏ ਬੀਜੇਪੀ ਤੇ ਲਗਾਏ ਜਾ ਰਹੇ ਹਨ ਕਿ ਸਿੰਘੂ ਬਾਰਡਰ ਚ ਬੀਜੇਪੀ ਦਾ ਹੱਥ ਹੈ। ਉਹ ਬਿਲਕੁੱਲ ਹੀ ਸਹੀ ਨਹੀਂ ਹੈ। ਕਿਉਂਕਿ ਨਰਿੰਦਰ ਤੋਮਰ ਦੇਸ਼ ਦੇ ਖੇਤੀਬਾੜੀ ਮੰਤਰੀ ਹੈ ਅਤੇ ਉਨ੍ਹਾਂ ਨੂੰ ਮਿਲਣ ਲਈ ਕੋਈ ਵੀ ਜਾ ਸਕਦਾ ਹੈ ਅਤੇ ਨਿਹੰਗ ਵੀ ਉਸੇ ਤਰ੍ਹਾਂ ਨਾਲ ਮਿਲਣ ਗਏ ਹੋਣਗੇ। ਇਸ ਨੂੰ ਉਸ ਘਟਨਾ ਨਾਲ ਜੋੜਨਾ ਗਲਤ ਹੈ।
ਵਿਧਾਇਕ ਕੁਲਤਾਰ ਸਿੰਘ ਸੰਧਵਾਂ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮਾਮਲੇ ’ਤੇ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਦਾ ਇਤਿਹਾਸ ਰਿਹਾ ਹੈ ਕਿ ਉਨ੍ਹਾਂ ਨੇ ਕਈ ਵਾਰ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸਿਸ਼ ਕੀਤੀ ਹੈ। ਜਿਸ ਕਾਰਨ ਇਸ ਤਰ੍ਹਾਂ ਦੀ ਤਸਵੀਰਾਂ ਵਾਇਰਲ ਹੋਣਾ ਕਈ ਸਵਾਲ ਪੈਦਾ ਕਰਦਾ ਹੈ। ਜਿਸ ਕਾਰਨ ਮਾਮਲੇ ਸਬੰਧੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।