ਪੰਜਾਬ

punjab

ETV Bharat / bharat

ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ਫਾਈਨਲ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ - ਡਾਇਮੰਡ ਲੀਗ ਫਾਈਨਲ

ਜੈਵਲਿਨ ਥ੍ਰੋਅਰ ਨੀਰਜ ਚੋਪੜਾ (Javelin thrower Neeraj Chopra) ਨੇ ਇਤਿਹਾਸ ਰਚ ਦਿੱਤਾ ਹੈ। 24 ਸਾਲਾ ਨੀਰਜ ਚੋਪੜਾ ਡਾਇਮੰਡ ਲੀਗ ਫਾਈਨਲ (Diamond League Final) ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਜ਼ਿਊਰਿਖ ਵਿੱਚ ਹੋਏ ਫਾਈਨਲ ਵਿੱਚ ਨੀਰਜ ਚੋਪੜਾ ਨੇ 88.44 ਮੀਟਰ ਦੀ ਸਰਵੋਤਮ ਥਰੋਅ ਨਾਲ ਖਿਤਾਬ ਜਿੱਤਿਆ। ਨੀਰਜ ਨੇ ਚੈੱਕ ਗਣਰਾਜ ਦੇ ਜੈਕਬ ਵੈਡਲੇਚ ਅਤੇ ਜਰਮਨੀ (Julian Weber of Germany) ਦੇ ਜੂਲੀਅਨ ਵੇਬਰ ਨੂੰ ਹਰਾਇਆ।

NEERAJ CHOPRA CREATES HISTORY
ਨੀਰਜ ਚੋਪੜਾ ਨੇ ਰਚਿਆ ਇਤਿਹਾਸ

By

Published : Sep 9, 2022, 8:36 AM IST

ਜ਼ਿਊਰਿਖ:ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Javelin thrower Neeraj Chopra) ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਨੀਰਜ ਚੋਪੜਾ ਨੇ 88.44 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਡਾਇਮੰਡ ਲੀਗ ਫਾਈਨਲ (Diamond League Final) ਜਿੱਤਿਆ ਹੈ। ਨੀਰਜ ਇਹ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਨੀਰਜ ਨੇ ਇਸ ਤੋਂ ਪਹਿਲਾਂ 2017 ਅਤੇ 2018 ਵਿੱਚ ਵੀ ਫਾਈਨਲ ਲਈ ਕੁਆਲੀਫਾਈ ਕੀਤਾ ਸੀ, ਜਿੱਥੇ ਉਹ ਕ੍ਰਮਵਾਰ ਸੱਤਵੇਂ ਅਤੇ ਚੌਥੇ ਸਥਾਨ 'ਤੇ ਰਿਹਾ ਸੀ। ਪਰ ਇਸ ਵਾਰ ਨੀਰਜ ਨੇ ਡਾਇਮੰਡ ਟਰਾਫੀ ਜਿੱਤ ਕੇ ਇੱਕ ਹੋਰ ਕਾਮਯਾਬੀ ਹਾਸਲ ਕੀਤੀ।

ਇਹ ਵੀ ਪੜੋ:ਦਿਨ ਦਿਹਾੜੇ ਵੱਡੀ ਵਾਰਦਾਤ, ਪਿਸਤੌਲ ਦਿਖਾ ਵਿਅਕਤੀ ਤੋਂ ਲੁੱਟੀ ਨਕਦੀ ਤੇ ਮੋਟਰਸਾਈਕਲ

ਜਿਊਰਿਖ ਵਿੱਚ ਹੋਏ ਡਾਇਮੰਡ ਲੀਗ ਦੇ ਫਾਈਨਲ (Diamond League Final in Zurich) ਵਿੱਚ ਨੀਰਜ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸ ਦਾ ਪਹਿਲਾ ਥਰੋਅ ਫਾਊਲ ਸੀ। ਫਿਰ ਦੂਜੀ ਕੋਸ਼ਿਸ਼ 'ਚ ਉਸ ਨੇ 88.44 ਮੀਟਰ ਦੂਰ ਜੈਵਲਿਨ ਸੁੱਟ ਕੇ ਵਿਰੋਧੀ ਖਿਡਾਰੀਆਂ 'ਤੇ ਬੜ੍ਹਤ ਬਣਾ ਲਈ। ਤੀਜੀ ਕੋਸ਼ਿਸ਼ ਵਿੱਚ ਨੀਰਜ ਨੇ 88.00 ਮੀਟਰ, ਪੰਜਵੀਂ ਵਿੱਚ 86.11 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 87.00 ਮੀਟਰ ਅਤੇ ਛੇਵੀਂ ਕੋਸ਼ਿਸ਼ ਵਿੱਚ 83.60 ਮੀਟਰ ਥਰੋਅ ਕੀਤੀ।

ਡਾਇਮੰਡ ਲੀਗ ਫਾਈਨਲ 'ਚ ਨੀਰਜ ਚੋਪੜਾ ਦਾ ਪ੍ਰਦਰਸ਼ਨ:

ਪਹਿਲੀ ਕੋਸ਼ਿਸ਼ - ਫਾਊਲ

ਦੂਸਰੀ ਕੋਸ਼ਿਸ਼ - 88.44 ਮੀਟਰ

ਤੀਜੀ ਕੋਸ਼ਿਸ਼ - 88.00 ਮੀਟਰ

ਚੌਥੀ ਕੋਸ਼ਿਸ਼ - 86.11 ਮੀਟਰ

ਪੰਜਵੀਂ ਕੋਸ਼ਿਸ਼ - 87.00 ਮੀਟਰ

ਛੇਵੀਂ ਕੋਸ਼ਿਸ਼ - 83.60

ਇਹ ਵੀ ਪੜੋ:ਹਿਮਾਚਲ ਪ੍ਰਦੇਸ਼ ਤੋਂ ਬਠਿੰਡਾ ਪਹੁੰਚੇ ਅਨਾਰ ਦੇ ਡੱਬਿਆਂ ਵਿਚੋਂ ਮਿਲੇ ਭਾਰਤੀ ਕਰੰਸੀ ਦੇ ਟੁਕੜੇ

ABOUT THE AUTHOR

...view details