ਨਵੀਂ ਦਿੱਲੀ: ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹਿਦਾਇਤ-ਉਲਾਹ ਮਲਿਕ ਦੇ ਕੋਲੋਂ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਦੇ ਦਫ਼ਤਰ ਦਾ ਜਾਸੂਸੀ ਵੀਡੀਓ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਜਿਸ ਤੋਂ ਮਗਰੋਂ ਅਜੀਤ ਡੋਭਾਲ ਦੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਵਧਾਈ ਸੁਰੱਖਿਆ
ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹਿਦਾਇਤ-ਉਲਾਹ ਮਲਿਕ ਦੇ ਕੋਲੋਂ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਦੇ ਦਫ਼ਤਰ ਦਾ ਜਾਸੂਸੀ ਵੀਡੀਓ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਜਿਸ ਤੋਂ ਮਗਰੋਂ ਅਜੀਤ ਡੋਭਾਲ ਦੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਦੱਸ ਦਈਏ ਕਿ ਜੈਸ਼-ਏ-ਮੁਹੰਮਦ ਅੱਤਵਾਦੀ ਕੋਲੋਂ ਇੱਕ ਵੀਡੀਓ ਟੇਪ ਬਰਾਮਦ ਕੀਤੀ ਗਈ ਹੈ। ਵੀਡੀਓ ਵਿੱਚ ਅੱਤਵਾਦੀ ਸਮੂਹ ਦੇ ਮੈਂਬਰਾਂ ਨੇ ਡੋਵਾਲ ਦੇ ਦਫ਼ਤਰ ਜਾਸੂਸੀ ਕੀਤੀ ਹੈ।
ਜਾਣਕਾਰੀ ਮਿਲੀ ਹੈ ਕਿ ਅੱਤਵਾਦੀਆਂ ਨੇ ਇਹ ਜਾਸੂਸੀ ਪਿਛਲੇ ਸਾਲ ਕੀਤੀ ਸੀ। ਮਲਿਕ ਨੇ ਡੋਵਾਲ ਦੇ ਦਫ਼ਤਰ ਅਤੇ ਸ਼੍ਰੀਨਗਰ ਦੇ ਹੋਰ ਇਲਾਕਿਆਂ ਦੀਆਂ ਵੀਡੀਓ ਰਿਕਾਰਡ ਕੀਤੀਆਂ ਸਨ। ਇਸ ਨੂੰ ਪਾਕਿਸਤਾਨ ਵਿੱਚ ਆਪਣੇ ਹੈਂਡਲਰਾਂ ਨੂੰ ਭੇਜੀਆ ਸਨ। ਜਾਸੂਸੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਡੋਵਾਲ 2016 ਵਿੱਚ ਉੜੀ ਸਰਜੀਕਲ ਸਟ੍ਰਾਈਕ ਅਤੇ 2019 ਦੇ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ ਕੰਮ ਕਰ ਰਹੇ ਅੱਤਵਾਦੀ ਸਮੂਹਾਂ ਦਾ ਨਿਸ਼ਾਨਾ ਰਿਹਾ ਹੈ।