ਨਵੀਂ ਦਿੱਲੀ:ਪਤੀ-ਪਤਨੀ ਵਿਚਾਲੇ ਲੜਾਈ-ਝਗੜੇ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਕਦੇ ਥਾਣੇ ਵਿੱਚ ਕਦੇ ਅਦਾਲਤ ਵਿੱਚ ਅਤੇ ਕਦੇ ਕ੍ਰਾਈਮ ਅਗੇਂਸਟ ਵੂਮੈਨ ਸੈੱਲ ਵਿੱਚ ਫੈਸਲਾ ਲਿਆ ਜਾਂਦਾ ਹੈ ਪਰ ਜਦੋਂ ਕੋਈ ਫਲਾਈਟ (Emergency landing of flight) ਹਵਾ ਵਿੱਚ ਹੁੰਦੀ ਹੈ, ਤਾਂ ਉਨ੍ਹਾਂ ਵਿਚਕਾਰ ਅਜਿਹੀ ਲੜਾਈ ਹੋ ਸਕਦੀ ਹੈ ਕਿ ਫਲਾਈਟ ਨੂੰ ਅੱਧ ਵਿਚਕਾਰ ਹੀ ਲੈਂਡ ਕਰਨਾ ਪੈਂਦਾ ਹੈ। ਜੀ ਹਾਂ, ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਦੋਂ ਮਿਊਨਿਖ ਤੋਂ ਬੈਂਕਾਕ ਜਾ ਰਹੀ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਦਿੱਲੀ ਏਅਰਪੋਰਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਲੁਫਥਾਂਸਾ ਦੀ ਇਕ ਫਲਾਈਟ (Lufthansa flight) ਜਰਮਨੀ ਦੇ ਮਿਊਨਿਖ ਸ਼ਹਿਰ ਤੋਂ ਬੈਂਕਾਕ ਲਈ ਰਵਾਨਾ ਹੋਈ ਸੀ। ਰਸਤੇ 'ਚ ਫਲਾਈਟ 'ਚ ਸਵਾਰ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ। ਮਾਮਲਾ ਕਾਫੀ ਵਧ ਗਿਆ। ਪਤੀ ਹੋਰ ਹਮਲਾਵਰ ਹੋ ਗਿਆ ਸੀ। ਉਹ ਫਲਾਈਟ ਦੇ ਅੰਦਰ ਕਿਸੇ ਦੇ ਕੰਟਰੋਲ ਵਿਚ ਨਹੀਂ ਸੀ। ਇਸ ਕਾਰਨ ਦਿੱਲੀ ਏਅਰਪੋਰਟ ਦੇ ਏਅਰ ਟ੍ਰੈਫਿਕ ਕੰਟਰੋਲਰ (Air traffic controller) ਨਾਲ ਸੰਪਰਕ ਕੀਤਾ ਗਿਆ ਅਤੇ ਫਲਾਈਟ ਨੂੰ ਆਈਜੀਆਈ 'ਤੇ ਉਤਾਰਿਆ ਗਿਆ।