ਮੁੰਬਈ : ਮੁੰਬਈ ਪੁਲਿਸ ਨੇ ਅਰਨਬ ਗੋਸਵਾਮੀ ਨੂੰ ਹਿਰਾਸਤ 'ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ, ਰਿਪਬਲਿਕ ਟੀਵੀ ਦੇ ਪ੍ਰਧਾਨ ਸੰਪਾਦਕ ਨੂੰ 53 ਸਾਲਾ ਇੰਟੀਰਿਅਰ ਡਿਜ਼ਾਇਨਰ ਨੂੰ ਕਥਿਤ ਤੌਰ 'ਤੇ ਆਤਮ ਹੱਤਿਆ ਲਈ ਉਕਸਾਉਨ ਦੇ ਮਾਮਲੇ 'ਚ ਹਿਰਾਸਤ 'ਚ ਲੈ ਲਿਆ ਗਿਆ ਹੈ। ਇਹ ਮਾਮਲਾ 2018 ਦਾ ਹੈ।
ਉੱਥੇ, ਪ੍ਰਕਾਸ਼ ਜਾਵੜੇਕਰ ਨੇ ਅਰਨਬ ਗੋਸਵਾਮੀ ਦੀ ਗਿ੍ਫਤਾਰੀ ਦੀ ਨਿੰਦਾ ਕੀਤੀ। ਉਨ੍ਹਾਂ ਟਵੀਟ ਕਰ ਕਿਹਾ ਕਿ ਮੁੰਬਈ 'ਚ ਪੱਤਰਕਾਰਤਾ ਦੀ ਸੁਤੰਤਰਤਾ 'ਤੇ ਹਮਲਾ ਹੋਇਆ ਹੈ, ਇਹ ਨਿੰਦਣਯੋਗ ਹੈ। ਮਹਾਰਾਸ਼ਟਰ ਸਰਕਾਰ ਦੀ ਇਹ ਕਾਰਵਾਈ ਐਮਰਜੇਂਸੀ ਦੀ ਵਰਗੀ ਹੈ। ਅਸੀਂ ਇਸਦੀ ਨਿੰਦਾ ਕਰਦੇ ਹਾਂ।