ਨਵੀਂ ਦਿੱਲੀ: ਮਦਰ ਡੇਅਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਖਰੀਦ ਲਾਗਤ (ਕਿਸਾਨਾਂ ਨੂੰ ਅਦਾ ਕੀਤੀ ਜਾਣ ਵਾਲੀ ਫੀਸ), ਈਂਧਨ ਦੀ ਕੀਮਤ ਅਤੇ ਪੈਕੇਜਿੰਗ ਸਮੱਗਰੀ 'ਚ ਵਾਧੇ ਕਾਰਨ ਮਦਰ ਡੇਅਰੀ ਨੂੰ ਦਿੱਲੀ-ਐੱਨਸੀਆਰ 'ਚ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨਾ ਪੈ ਰਿਹਾ ਹੈ ਜੋ ਕਿ 6 ਮਾਰਚ, 2022 ਤੋਂ ਲਾਗੂ ਹੋਵੇਗਾ।
ਐਤਵਾਰ ਤੋਂ ਫੁੱਲ ਕਰੀਮ ਦੁੱਧ ਦੀ ਕੀਮਤ 59 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ ਜੋ ਕਿ ਇਸ ਸਮੇਂ 57 ਰੁਪਏ ਪ੍ਰਤੀ ਲੀਟਰ ਹੈ। ਟੋਨਡ ਦੁੱਧ 49 ਰੁਪਏ ਪ੍ਰਤੀ ਲੀਟਰ, ਡਬਲ ਟਨ ਦੁੱਧ 43 ਰੁਪਏ ਪ੍ਰਤੀ ਲੀਟਰ, ਗਾਂ ਦਾ ਦੁੱਧ 51 ਰੁਪਏ ਪ੍ਰਤੀ ਲੀਟਰ ਹੋਵੇਗਾ। ਟੋਕਨ ਵਾਲਾ ਦੁੱਧ 44 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 46 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ। ਮਦਰ ਡੇਅਰੀ ਨੇ ਵੀ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।