ਪੰਜਾਬ

punjab

ETV Bharat / bharat

ਲਾਰੈਂਸ ਦੇ ਭਾਣਜੇ ਦਾ ਵੱਡਾ ਬਿਆਨ, ਮੈਂ ਮੂਸੇਵਾਲਾ ਨੂੰ ਗੋਲੀ ਮਾਰ ਵਿੱਕੀ ਮਿੱਡੂਖੇੜਾ ਦਾ ਬਦਲਾ ਲਿਆ - Gangster Lawrence Nephew

ਮੂਸੇਵਾਲਾ ਦਾ ਕਤਲ ਲਾਰੈਂਸ ਗੈਂਗ ਵੱਲੋਂ ਕੀਤਾ ਗਿਆ ਹੈ। ਇਸ ਕਤਲ ਦਾ ਕਬੂਲਨਾਮਾ ਲਾਰੈਂਸ ਦੇ ਭਾਣਜੇ ਸਚਿਨ ਬਿਸ਼ਨੋਈ ਵੱਲੋਂ ਕੀਤਾ ਗਿਆ ਹੈ। ਉਸ ਵੱਲੋਂ ਜੋ ਇਹ ਕਬੂਲਨਾਮਾ ਕੀਤਾ ਗਿਆ ਹੈ ਉਹ ਮੀਡੀਆ ਦੇ ਇੱਕ ਨਿੱਜੀ ਅਦਾਰੇ ਨਾਲ ਗੱਲਬਾਤ ਵਿੱਚ ਕੀਤਾ ਗਿਆ ਹੈ।

ਸਿੱਧੂ ਮੂਸੇਵਾਲਾ ਦੇ ਕਾਤਲ ਦਾ ਕਬੂਲਨਾਮਾ
ਸਿੱਧੂ ਮੂਸੇਵਾਲਾ ਦੇ ਕਾਤਲ ਦਾ ਕਬੂਲਨਾਮਾ

By

Published : Jun 2, 2022, 6:14 PM IST

ਚੰਡੀਗੜ੍ਹ:ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਅਹਿਮ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਲਾਰੈਂਸ ਗੈਂਗ ਵੱਲੋਂ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਦੇ ਭਾਣਜੇ ਵੱਲੋਂ ਮੂਸੇਵਾਲਾ ਦਾ ਕਤਲ ਕਰਨ ਦਾ ਕਬੂਲਨਾਮਾ ਸਾਹਮਣੇ ਆਇਆ ਹੈ। ਉਸ ਵੱਲੋਂ ਇੱਕ ਨਿੱਜੀ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਇਹ ਕਬੂਲਿਆ ਹੈ ਕਿ ਉਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰੀ ਗਈ ਹੈ। ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਵੱਲੋਂ ਕਤਲ ਦਾ ਕਬੂਲਨਾਮਾ ਕੀਤਾ ਹੈ।

ਸਚਿਨ ਬਿਸ਼ਨੋਈ ਦਾ ਕਬੂਲਨਾਮਾ:ਮੂਸੇਵਾਲੇ ਦਾ ਕਤਲ ਦੇ ਕਬੂਲਨਾਮੇ ਦੇ ਨਾਲ ਹੀ ਉਸਨੇ ਕਿਹਾ ਕਿ ਉਨ੍ਹਾਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ ਜਿਸਨੂੰ ਮੁਹਾਲੀ ਵਿਖੇ ਗੋਲੀਆਂ ਮਾਰ ਮਾਰਿਆ ਗਿਆ ਸੀ। ਦੱਸ ਦਈਏ ਕਿ ਜੋ ਇਹ ਕਬੂਲਨਾਮਾ ਹੋਇਆ ਹੈ ਉਹ ਇੱਕ ਆਡੀਓ ਰਾਹੀਂ ਹੋਇਆ ਹੈ ਜਿਸਦੀ ਪੁਸ਼ਟੀ ਨਹੀਂ ਕੀਤਾ ਜਾ ਸਕਦੀ ਹੈ ਕਿ ਉਹ ਸਚਿਨ ਬਿਸ਼ਨੋਈ ਹੀ ਹੈ। ਇਸ ਬਾਰੇ ਕਿਸੇ ਵੀ ਪੁਲਿਸ ਅਧਿਕਾਰੀ ਦਾ ਬਿਆਨ ਵੀ ਸਾਹਮਣੇ ਨਹੀਂ ਆ ਸਕਿਆ ਹੈ। ਹਾਲਾਂਕਿ ਇਸ ਮਾਮਲੇ ਦੀ ਚਰਚਾ ਮੀਡੀਆ ਵਿੱਚ ਸੁਰਖੀਆਂ ਬਣੀ ਹੋਈ ਹੈ ਕਿ ਇਹ ਆਡੀਓ ਸਚਿਨ ਬਿਸ਼ਨੋਈ ਦੀ ਹੀ ਹੈ।

ਮੂਸੇਵਾਲਾ ਬਾਰੇ ਕੀ ਬੋਲਿਆ ਗੈਂਗਸਟਰ?:ਸਚਿਨ ਬਿਸ਼ਨੋਈ ਨੇ ਦੱਸਿਆ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਕਈ ਗੈਂਗਸਟਰਾਂ ਤੋਂ ਪੁੱਛਗਿੱਛ ਕੀਤੀ ਗਈ ਜਿਸ ਵਿੱਚ ਸਾਹਮਣੇ ਆਇਆ ਹੈ ਕਿ ਉਸ ਵਿੱਚ ਮੂਸੇਵਾਲਾ ਦਾ ਹੀ ਹੱਥ ਹੈ। ਮੁਲਜ਼ਮ ਨੇ ਦੱਸਿਆ ਕਿ ਮੂਸੇਵਾਲਾ ਵੱਲੋਂ ਉਨ੍ਹਾਂ ਆਰਥਿਕ ਅਤੇ ਰਹਿਣ ਲਈ ਜਗਾ ਦਿੱਤੀ ਸੀ। ਦਿੱਲੀ ਪੁਲਿਸ ਵੱਲੋਂ ਮੂਸੇਵਾਲਾ ਦਾ ਨਾਮ ਲਿਆ ਗਿਆ ਸੀ ਪਰ ਕਾਰਵਾਈ ਨਹੀਂ ਹੋਈ ਸੀ। ਉਸਨੇ ਦੱਸਿਆ ਕਿ ਉਹ ਉਡੀਕ ਵਿੱਚ ਸਨ ਪਰ ਕੋਈ ਕਾਰਵਾਈ ਨਹੀਂ ਹੋਈ।

ਹਥਿਆਰਾਂ ਤੇ ਕੀ ਬੋਲਿਆ ਸਚਿਨ?: ਉਸਨੇ ਅੱਗੇ ਕਿਹਾ ਕਿ ਮੂਸੇਵਾਲਾ ਵੱਲੋਂ ਹੀ ਗੁਰਲਾਲ ਬਰਾੜ ਦੀ ਕਤਲ ਕਰਵਾਇਆ ਸੀ ਜਿਹੜਾ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਹੈ ਪਰ ਫਿਰ ਵੀ ਮੂਸੇਵਾਲਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਸਚਿਨ ਬਿਸ਼ਨੋਈ ਵੱਲੋਂ ਹਥਿਆਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਿਹੜੇ ਉਨ੍ਹਾਂ ਵੱਲੋਂ ਮੂਸੇਵਾਲਾ ਦੇ ਕਤਲ ਸਮੇਂ ਵਰਤੇ ਸਨ। ਇਸਦੇ ਨਾਲ ਹੀ ਉਨ੍ਹਾਂ ਹੋਰ ਵੱਡੇ ਹਥਿਆਰ ਹੋਣ ਬਾਰੇ ਵੀ ਕਿਹਾ ਹੈ।

ਧਮਕੀ ਦੇਣ ਵਾਲਿਆਂ ਨੂੰ ਜਵਾਬ?: ਇਸਦੇ ਨਾਲ ਸਚਿਨ ਬਿਸ਼ਨੋਈ ਦਾ ਇੱਕ ਹੋਰ ਵੱਡਾ ਬਿਆਨ ਆਇਆ ਹੈ। ਸਚਿਨ ਨੇ ਧਮਕੀਆਂ ਦੇਣ ਵਾਲਿਆਂ ਨੂੰ ਕਿਹਾ ਹੈ ਕਿ ਜੋ ਮੂਸੇਵਾਲਾ ਦੇ ਕਤਲ ਬਾਰੇ ਪੁੱਛ ਹਨ ਕਿ ਉਨ੍ਹਾਂ ਉਸਦਾ ਬਦਲਾ ਲੈਣਾ ਹੈ ਤਾਂ ਉਹ ਇਹ ਦੱਸਣ ਕਿ ਆਉਣ ਕਿੱਥੇ ਹੈ? ਇਸਦੇ ਨਾਲ ਹੀ ਉਸ ਵੱਲੋਂ ਇੱਕ ਹੋਰ ਵੱਡੀ ਵਾਰਦਾਤ ਕਰਨ ਦਾ ਵੀ ਸੰਕੇਤ ਦਿੱਤਾ ਹੈ ਅਤੇ ਕਿਹਾ ਕਿ ਜਲਦ ਹੀ ਇਸ ਬਾਰੇ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਮਨਕੀਰਤ ਔਲਖ ਨੂੰ ਮਾਰਨ ਦੀ ਵੀ ਧਮਕੀ ਦਿੱਤੀ ਗਈ ਸੀ ਪਰ ਕੁਝ ਨਹੀਂ ਕਰ ਸਕੇ। ਉਸਨੇ ਕਿਹਾ ਕਿ ਧਮਕੀ ਦੇਣ ਵਾਲਿਆਂ ਵਿੱਚੋਂ ਜ਼ਰੂਰ ਕੋਈ ਮਰੇਗਾ।

ਲਾਰੈਂਸ ਬਿਸ਼ਨੋਈ ਨੂੰ ਝਟਕਾ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਹਾਈਕੋਰਟ ਨੇ ਲਾਰੈਂਸ ਬਿਸ਼ਨੋਈ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਨੇ ਆਪਣੀ ਜਾਨ ਨੂੰ ਖਤਰੇ ਚ ਦੱਸਿਆ ਸੀ।

ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਜਸਟਿਸ ਸੁਰੇਸ਼ਵਰ ਠਾਕੁਰ ਦੀ ਅਦਾਲਤ ਵਿੱਚ ਹੋਈ। ਇਸ ਮਾਮਲੇ ਨੂੰ ਲੈ ਕੇ ਅਦਾਲਤ 'ਚ ਦੋਵਾਂ 'ਚ ਬਹਿਸ ਹੋਈ। ਇਸ ਮਾਮਲੇ 'ਚ ਕਿਹਾ ਕਿ ਬਿਸ਼ਨੋਈ ਨੇ ਇਸ ਮਾਮਲੇ 'ਚ ਪਹਿਲਾਂ ਹੀ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਫਿਰ ਉਨ੍ਹਾਂ ਨੇ ਉਥੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ:ਲਾਰੈਂਸ ਬਿਸ਼ਨੋਈ ਨੂੰ ਹਾਈਕੋਰਟ ਤੋਂ ਵੱਡਾ ਝਟਕਾ

ABOUT THE AUTHOR

...view details