ਪੰਜਾਬ

punjab

ETV Bharat / bharat

ਪੀਐਮ-ਦਕਸ਼ ਪੋਰਟਲ ਤੇ ਮੋਬਾਈਲ ਐਪ ਲਾਂਚ - ਅਨੁਸੂਚਿਤ ਜਾਤੀਆਂ

'ਪੀਐਮ-ਦਕਸ਼ ਪੋਰਟਲ (PM-DAKSH Portal) ਅਤੇ ਐਪ' ਲਾਂਚ ਕੀਤਾ ਹੈ। ਐਪ ਦਾ ਮਕਸਦ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਸਫਾਈ ਕਰਮਚਾਰੀਆਂ ਲਈ ਹੁਨਰ ਵਿਕਾਸ ਨਾਲ ਜੁੜੀ ਸਾਰੀ ਜਾਣਕਾਰੀ ਦੀ ਉਪਲਬਧਤਾ, ਸਿਖਲਾਈ ਸੰਸਥਾ ਨਾਲ ਰਜਿਸਟਰੀਕਰਣ ਦੀ ਸਹੂਲਤ ਅਤੇ ਕਿਸੇ ਨੂੰ ਵੀ ਦਿਲਚਸਪੀ ਰੱਖਣ ਵਾਲੇ ਪ੍ਰੋਗਰਾਮ ਦੀ ਸਹੂਲਤ ਸ਼ਾਮਲ ਹੈ।

ਪੀਐਮ-ਦਕਸ਼ ਪੋਰਟਲ ਤੇ ਮੋਬਾਈਲ ਐਪ ਲਾਂਚ
ਪੀਐਮ-ਦਕਸ਼ ਪੋਰਟਲ ਤੇ ਮੋਬਾਈਲ ਐਪ ਲਾਂਚ

By

Published : Aug 8, 2021, 9:57 AM IST

ਨਵੀਂ ਦਿੱਲੀ:ਕੇਂਦਰ ਵੱਲੋਂ ਹੁਨਰ ਵਿਕਾਸ ਯੋਜਨਾਵਾਂ ਨੂੰ ਪੱਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਸਫਾਈ ਕਰਮਚਾਰੀਆਂ ਤੱਕ ਪਹੁੰਚਾਉਣ ਲਈ 'ਪੀਐਮ-ਦਕਸ਼ ਪੋਰਟਲ (PM-DAKSH Portal) ਅਤੇ ਐਪ' ਲਾਂਚ ਕੀਤਾ ਹੈ। 'ਪ੍ਰਧਾਨ ਮੰਤਰੀ ਦਕਸ਼ ਅਤੇ ਕੁਸ਼ਲ ਸੰਪੰਨ ਹਿਤਗ੍ਰਹਿ (ਪੀਐਮ-ਦਕਸ਼) ਯੋਜਨਾ' ਸਾਲ 2020-21 ਤੋਂ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਲਾਗੂ ਕੀਤੀ ਜਾ ਰਹੀ ਹੈ। ਇਹ ਸਾਰੀ ਸਿਖਲਾਈ ਇਸ ਸਕੀਮ ਅਧੀਨ ਯੋਗ ਲੋਕਾਂ ਨੂੰ ਦਿੱਤੀ ਜਾਵੇਗੀ।

ਇਹ ਵੀ ਪੜੋ: ਭਾਰਤ ਛੱਡੋ ਅੰਦੋਲਨ: ਜਾਣੋ 8 ਅਗਸਤ ਦਾ ਦਿਨ ਭਾਰਤ ਲਈ ਕਿਉਂ ਹੈ ਖ਼ਾਸ ?

ਇੱਕ ਕਲਿੱਕ ’ਤੇ ਮਿਲੇਗੀ ਜਾਣਕਾਰੀ

ਹੁਣ ਕੋਈ ਵੀ ਵਿਅਕਤੀ 'ਪੀਐਮ-ਦਕਸ਼' ਪੋਰਟਲ 'ਤੇ ਜਾ ਕੇ ਹੁਨਰ ਵਿਕਾਸ ਸਿਖਲਾਈ ਨਾਲ ਜੁੜੀ ਸਾਰੀ ਜਾਣਕਾਰੀ ਇੱਕ ਥਾਂ' ਤੇ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ, ਸਿਰਫ ਇੱਕ ਕਲਿਕ ਨਾਲ, ਕੋਈ ਵਿਅਕਤੀ ਉਸ ਦੇ ਨੇੜੇ ਹੋਣ ਵਾਲੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਅਤੇ ਯੋਗ ਸਿਖਲਾਈ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ।

ਇਹ ਵੀ ਪੜੋ: ਭਾਰਤ ਛੱਡੋ ਅੰਦੋਲਨ: ਜਾਣੋ 8 ਅਗਸਤ ਦਾ ਦਿਨ ਭਾਰਤ ਲਈ ਕਿਉਂ ਹੈ ਖ਼ਾਸ ?

ABOUT THE AUTHOR

...view details