ਪੰਜਾਬ

punjab

By

Published : Jan 19, 2022, 8:19 AM IST

ETV Bharat / bharat

PM ਮੋਦੀ ਦੀ ਵੀਡੀਓ ਵਾਇਰਲ ਹੋਣ ਤੋਂ ਮਗਰੋਂ ਸੋਸ਼ਲ ਮੀਡੀਆ 'ਤੇ ਬਣੇ ਮੀਮਜ਼, ਲੋਕਾਂ ਨੇ ਕਿਹਾ...

ਪ੍ਰਧਾਨ ਮੰਤਰੀ ਮੋਦੀ ਦੀ ਵੀਡੀਓ ਵਾਇਰਲ ਹੋਣ ਤੋਂ ਮਗਰੋਂ ਸੋਸ਼ਲ ਮੀਡੀਆ ਉੱਤੇ ਮੀਮਜ਼ ਬਣ ਰਹੇ ਹਨ ਤੇ ਲੋਕ ਮੋਦੀ ’ਤੇ ਟਿੱਪਣੀਆ ਕਰ ਰਹੇ ਹਨ। ਵੀਡੀਓ ਵਿੱਚ ਮੋਦੀ ਬੋਲਦੇ ਬੋਲਦੇ ਰੁਕ ਜਾਂਦੇ ਹਨ ਤੇ ਆਲੇ-ਦੁਆਲੇ ਦੇਖਣ ਲੱਗ ਜਾਂਦੇ ਹਨ, ਜੋ ਕੀ ਕਾਫੀ ਵਾਇਰਲ ਹੋ ਰਿਹਾ ਹੈ।

ਮੋਦੀ ਦੀ ਵੀਡੀਓ ਵਾਇਰਲ
ਮੋਦੀ ਦੀ ਵੀਡੀਓ ਵਾਇਰਲ

ਚੰਡੀਗੜ੍ਹ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਪੀਐਮ ਮੋਦੀ ਵਰਲਡ ਇਕਨਾਮਿਕ ਫੋਰਮ ਦੇ ਦਾਵੋਸ ਏਜੰਡੇ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ। ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਅਚਾਨਕ ਰੁਕ ਗਏ। ਰੁਕਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਲੇ-ਦੁਆਲੇ ਦੇਖਣ ਲੱਗ ਜਾਂਦੇ ਹਨ, ਜੋ ਕੀ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜੋ:'ਆਪ' ਦੀ ਵੀਡੀਓ 'ਤੇ ਵਿਵਾਦ: ਵਿਦਿਆ ਬਾਲਨ ਨੂੰ ਮੁੱਖ ਮੰਤਰੀ ਦੀ ਕੁਰਸੀ ਕਹਿਣ 'ਤੇ ਭੜਕੇ ਕਾਂਗਰਸੀ !

ਪੀਐਮ ਮੋਦੀ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਇਸ 'ਤੇ ਬਿਆਨਬਾਜ਼ੀ ਕਰ ਰਹੇ ਹਨ, ਉੱਥੇ ਹੀ ਸੋਸ਼ਲ ਮੀਡੀਆ 'ਤੇ ਮੀਮਜ਼ ਅਤੇ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ। ਨੇਟੀਜ਼ਨ ਇਸ ਮੁੱਦੇ ਨੂੰ ਲੈ ਕੇ ਇਕ ਤੋਂ ਇਕ ਮਜ਼ਾਕੀਆ ਮੀਮਜ਼ ਸ਼ੇਅਰ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਪੀਐਮ ਮੋਦੀ ਪ੍ਰੈਸ ਕਾਨਫਰੰਸ ਨਹੀਂ ਕਰਦੇ ਕਿਉਂਕਿ ਉੱਥੇ ਕੋਈ ਟੀਪੀ ਨਹੀਂ ਹੈ।

ਇਹ ਵੀ ਪੜੋ:ਨਾਜਾਇਜ਼ ਮਾਈਨਿੰਗ ਮਾਮਲਾ: CM ਚੰਨੀ ਦੇ ਕਰੀਬੀਆਂ ਘਰੋਂ 6 ਕਰੋੜ ਰੁਪਏ ਬਰਾਮਦ !

ਉਥੇ ਹੀ ਇੱਕ ਵਰਗ ਦਾ ਦਾਅਵਾ ਹੈ ਕਿ ਟੈਲੀਪ੍ਰੋਂਪਟਰ ਖ਼ਰਾਬ ਹੋਣ ਕਾਰਨ ਪ੍ਰਧਾਨ ਮੰਤਰੀ ਰੁਕ ਗਏ, ਜਦਕਿ ਭਾਜਪਾ ਦੇ ਆਗੂਆਂ ਦਾ ਕਹਿਣਾ ਹੈ ਕਿ ਨੁਕਸ ਟੈਲੀਪ੍ਰੋਂਪਟਰ ਦਾ ਨਹੀਂ ਸਗੋਂ ਪੈਚਿੰਗ ਦਾ ਸੀ। ਹਾਲਾਕਿ ਈਟੀਵੀ ਭਾਰਤ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਹ ਵੀ ਪੜੋ:ਵੋਟਾਂ ਲੈਣ ਦਾ ਨਵਾਂ ਢੰਗ, ਚੋਣਾਂ 'ਚ ਵੰਡੀਆਂ ਜਾਣਗੀਆਂ ਮੋਦੀ-ਯੋਗੀ ਦੀਆਂ ਤਸਵੀਰਾਂ ਵਾਲੀਆਂ ਸਾੜੀਆਂ

ABOUT THE AUTHOR

...view details