ਨਵੀਂ ਦਿੱਲੀ: ਦਿੱਲੀ ਦੇ ਰੋਹਿਣੀ ਜ਼ਿਲੇ ਦੇ ਪ੍ਰਸ਼ਾਂਤ ਵਿਹਾਰ ਥਾਣਾ ਖੇਤਰ ਦੇ ਰਾਜਾਪੁਰ ਪਿੰਡ 'ਚ ਹੋਲੀ ਵਾਲੇ ਦਿਨ ਮਾਮੂਲੀ ਝਗੜੇ 'ਚ ਇੱਕ ਵਿਅਕਤੀ ਨੇ ਬੀਅਰ ਦੀ ਬੋਤਲ ਨਾਲ ਨੌਜਵਾਨ ਦਾ ਕਤਲ (MAN MURDERED BY BEER BOTTLE IN DELHI) ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।
ਰਾਜਧਾਨੀ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਥਾਣਾ ਖੇਤਰ ਵਿੱਚ ਹੋਲੀ ਵਾਲੇ ਦਿਨ ਮਾਮੂਲੀ ਝਗੜੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਘਟਨਾ ਪ੍ਰਸ਼ਾਂਤ ਵਿਹਾਰ ਥਾਣਾ ਖੇਤਰ ਦੇ ਰਾਜਾਪੁਰ ਪਿੰਡ ਦੀ ਹੈ। ਇੱਥੇ ਪ੍ਰਵੇਸ਼ ਉਰਫ਼ ਅੰਸ਼ੂ ਆਪਣੇ ਕੁਝ ਦੋਸਤਾਂ ਨਾਲ ਹੋਲੀ ਖੇਡ ਰਿਹਾ ਸੀ, ਜਦੋਂ ਪ੍ਰਕਾਸ਼ ਨੇਪਾਲੀ ਉੱਥੇ ਆ ਗਿਆ ਅਤੇ ਉਸ ਨੇ ਵੀ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪ੍ਰਵੇਸ਼ ਅਤੇ ਪ੍ਰਕਾਸ਼ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਗੱਲ ਬਹਿਸ ਅਤੇ ਫਿਰ ਹੱਥੋਪਾਈ ਤੱਕ ਪਹੁੰਚ ਗਈ। ਜਲਦੀ ਹੀ ਵਿਵਾਦ ਨੇ ਹਿੰਸਕ ਰੂਪ ਲੈ ਲਿਆ।