ਸਿੱਧਪੁਰ (ਉੱਤਰ ਕੰਨੜ):ਇੱਕ ਨੌਜਵਾਨ ਨੇ ਡਿਨਰ ਵਿੱਚ ਖਰਾਬ ਸਾਂਬਰ ਮਿਲਣ ਤੋਂ ਬਾਅਦ ਆਪਣੀ ਮਾਂ ਅਤੇ ਭੈਣ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ (Uttara Kannada district) ਦੀ ਹੈ।
ਜਾਣਕਾਰੀ ਅਨੁਸਾਰ, ਸਿੱਧਪੁਰ ਤਾਲੁਕ ਦੇ ਡੋਡਮਨੇ ਪਿੰਡ (Dodmane village of Sidhpur taluk) ਵਿੱਚ ਬੁੱਧਵਾਰ ਰਾਤ ਨੂੰ ਮੰਜੂਨਾਥ ਹੈਸਲਰ ਸ਼ਰਾਬ ਪੀ ਕੇ ਘਰ ਪਰਤਿਆ। ਉਸਨੇ ਭੋਜਨ ਮੰਗਿਆ ਅਤੇ ਭੋਜਨ ਵਿੱਚ ਸਾਂਬਰ ਪਰੋਸਿਆ ਗਿਆ ਪਰ ਸਾਂਬਰ ਦੀ ਸਬਜ਼ੀ ਖਰਾਬ ਨਿਕਲੀ ਅਤੇ ਉਸਨੇ ਆਪਣਾ ਗੁੱਸਾ ਆਪਣੀ ਮਾਂ ਪਾਰਵਤੀ ਨਾਰਾਇਣ (42) ਅਤੇ ਭੈਣ ਰਾਮਿਆ ਨਾਰਾਇਣ (19) ਉੱਤੇ ਕੱਢਿਆ। ਉਨ੍ਹਾਂ ਨੂੰ ਕੁੱਟਣ ਤੋਂ ਬਾਅਦ, ਗੁੱਸੇ ਦੇ ਵਿੱਚ, ਉਸਨੇ ਇੱਕ ਦੇਸੀ ਬੰਦੂਕ ਨਾਲ ਉਨ੍ਹਾਂ ਦੀ ਹੱਤਿਆ ਕਰ ਦਿੱਤੀ।