ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਮਨੋਜ ਪਾਂਡੇ (Lt Gen Manoj Pande) ਦੇਸ਼ ਦੇ ਨਵੇਂ ਥਲ ਸੈਨਾ ਮੁਖੀ ਹੋਣਗੇ। ਕੇਂਦਰ ਸਰਕਾਰ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। 30 ਅਪ੍ਰੈਲ ਨੂੰ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਭਾਰਤੀ ਫੌਜ ਦੀ ਕਮਾਨ ਸੌਂਪੀ ਜਾਵੇਗੀ। ਮਨੋਜ ਪਾਂਡੇ ਦੇਸ਼ ਦੇ ਪਹਿਲੇ ਇੰਜੀਨੀਅਰ (General MM Naravane) ਹੋਣਗੇ, ਜਿਨ੍ਹਾਂ ਨੂੰ ਆਰਮੀ ਚੀਫ ਦੀ ਕਮਾਨ ਸੌਂਪੀ ਜਾਵੇਗੀ। ਮੌਜੂਦਾ ਥਲ ਸੈਨਾ ਮੁਖੀ ਮਨੋਜ ਮੁਕੁੰਦ ਨਰਵਾਣੇ ਇਸ ਮਹੀਨੇ ਦੇ ਅੰਤ ਵਿੱਚ ਸੇਵਾਮੁਕਤ ਹੋ ਰਹੇ ਹਨ।
ਮਨੋਜ ਮੁਕੁੰਦ ਨਰਵਾਣੇ ਤੋਂ ਬਾਅਦ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਫੌਜ ਦੇ ਸਭ ਤੋਂ ਸੀਨੀਅਰ ਅਧਿਕਾਰੀ ਹਨ। ਚੀਫ ਆਫ ਡਿਫੈਂਸ ਸਟਾਫ (General MM Naravane) ਦੇ ਅਹੁਦੇ ਲਈ ਮੁਕਾਬਲੇ ਵਿੱਚ ਜਨਰਲ ਐਮਐਮ ਨਰਵਾਣੇ (General MM Naravane) ਨੂੰ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ।