ਨਵੀਂ ਦਿੱਲੀ: ਸੰਸਦ ਭਵਨ ਦੀ ਨਵੀਂ ਇਮਾਰਤ (ਸੈਂਟਰਲ ਵਿਸਟਾ) ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਭਾਜਪਾ ਸਰਕਾਰ 'ਤੇ ਹਮਲਾ ਬੋਲ ਰਹੀ ਹੈ। ਸ਼ੁੱਕਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੱਸਿਆ, ਕਿ ਸਰਕਾਰ ਦਾ ਕੇਂਦਰੀ ਵਿਸਟਾ ਪ੍ਰਾਜੈਕਟ ਕਿਉਂ ਜ਼ਰੂਰੀ ਹੈ? ਪਰ ਇਸ ਦਾ ਨਿਰਮਾਣ ਅਕਤੂਬਰ 2022 ਤੱਕ ਪੂਰਾ ਹੋ ਜਾਵੇਗਾ। ਉਹਨਾਂ ਕਿਹਾ, ਕਿ ਸ਼ੁਰੂਆਤ ਵਿੱਚ ਅਸੀਂ ਉਸਾਰੀ ਕਾਰਜਾਂ ਦੇ ਕਾਰਜਕਾਲ ਤੋਂ 27 ਦਿਨ ਅੱਗੇ ਚੱਲ ਰਹੇ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਇਹ ਕੰਮ 16 ਦਿਨਾਂ ਪਿੱਛੇ ਹੋ ਗਿਆ।
ਮੌਜੂਦਾ ਸੰਸਦ ਦੀ ਇਮਾਰਤ ਨੂੰ ਪੁਰਾਣੀ ਦੱਸਿਆ
ਇੱਕ ਪ੍ਰੈਸ ਕਾਨਫਰੰਸ ਵਿੱਚ ਨਵੇਂ ਸੰਸਦ ਭਵਨ ਦੀ ਉਸਾਰੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਲੋਕਸਭਾ ਸਪੀਕਰ ਨੇ ਕਿਹਾ, "ਮੌਜੂਦਾ ਇਮਾਰਤ ਦਾ ਵਿਸਥਾਰ ਸੰਭਵ ਨਹੀਂ ਹੈ, ਅਤੇ ਇਹ ਬਦਲਦੇ ਸਮੇਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ।" ਓਮ ਬਿਰਲਾ ਨੇ ਮੌਜੂਦਾ ਸੰਸਦ ਭਵਨ ਨੂੰ ਇੱਕ ਇਤਿਹਾਸਕ ਇਮਾਰਤ ਦੱਸਿਆ। ਉਨ੍ਹਾਂ ਕਿਹਾ, ਦੇਸ਼ ਨੂੰ ਲੰਬੇ ਸਮੇਂ ਲਈ ਨਵੀਂ ਸੰਸਦ ਇਮਾਰਤ ਦੀ ਜ਼ਰੂਰਤ ਹੈ। ਮੌਜੂਦਾ ਸੰਸਦ ਭਵਨ 100 ਸਾਲ ਪੁਰਾਣਾ ਹੈ, ਇਸ ਲਈ ਕੁਸ਼ਲਤਾ ਵਧਾਉਣ ਲਈ ਨਵੇਂ ਸੰਸਦ ਭਵਨ ਦੀ ਜ਼ਰੂਰਤ ਹੈ।