ਜਬਲਪੁਰ: ਅੱਖਾਂ ਸਾਹਮਣੇ ਜਿੰਮੇਵਾਰੀਆਂ ਹੋਣ ਤਾਂ ਉਹ ਅੱਖਾਂ ਸੁਫ਼ਨੇ ਨਹੀਂ ਦੇਖਦਿਆਂ। ਜਿੰਮੇਵਾਰੀਆਂ ਦਾ ਭਾਰ ਹੀ ਇਨ੍ਹਾਂ ਹੁੰਦਾ ਹੈ ਕਿ ਸੁਫ਼ਨਿਆਂ ਦਾ ਪਲੜਾ ਛੱੜਣਾ ਪੈਂਦਾ ਹੈ। ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਨੇ ਉਨ੍ਹਾਂ ਧੁੰਧਲੇ ਪਏ ਸੁਫ਼ਨਿਆਂ ਦੀ ਸਾਰ ਪੁੱਛੀ ਤੇ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਬਾਰੇ ਸੋਚਿਆ ਜੋ ਬੁਰੀਆਂ ਆਦਤਾਂ ਪਾ ਖ਼ੁਦ ਨੂੰ ਤਬਾਹ ਕਰਨ ਵਾਲੇ ਰੱਸਤੇ 'ਤੇ ਤੁਰ ਪਏ ਸਨ।
ਪੜ੍ਹਾੳੇੁਣ ਦੇ ਸਫ਼ਰ ਦੀ ਸ਼ੁਰੂਆਤ
2016 'ਚ ਬੱਚਿਆਂ ਨੂੰ ਪੜ੍ਹਾਉਣ ਦਾ ਸਿਲਸਿਲਾ ਸ਼ੁਰੂ ਹੋਇਆ। 2 ਬੱਚੇ ਕੱਚੀ ਉਮਰੇ ਨਸ਼ੇ ਦੇ ਰਾਹ 'ਤੇ ਤੁਰ ਪਏ ਸੀ ਤੇ ਜਦੋਂ ਉਨ੍ਹਾਂ ਪੁੱਛਿਆ ਗਿਆ ਕਿ ਉਹ ਪੜ੍ਹਣਾ ਚਾਹੁੰਦੇ ਹਨ ਤਾਂ ਉਨ੍ਹਾਂ ਹਾਂ ਪੱਖੀ ਹੁਲਾਰਾ ਭਰਿਆ। ਉਹ ਕਹਿੰਦੇ ਹਨ,"ਵਿਦਿਆ ਵਿਚਾਰੀ ਪਰਉਪਕਾਰੀ"। ਹੁਣ ਘਾਟ ਦੇ 120 ਬੱਚੇ ਇੱਥੇ ਪੜ੍ਹਦੇ ਹਨ। ਕਈ ਤਾਂ ਅਜਿਹੇ ਵੀ ਹਨ ਜੋ ਸਕੂਲ ਨਹੀਂ ਜਾਂਦੇ ਪਰ ਇੱਥੇ ਪੜ੍ਹਾਈ ਕਰਦੇ ਹਨ।