ਪੰਜਾਬ

punjab

ETV Bharat / bharat

ਜਾਣੋ ਸਾੜੀ ਪਾ ਕੇ ਜਿਮ ਕਰਨ ਵਾਲੀ ਮਹਿਲਾ ਦੀ ਕਹਾਣੀ - HEALTH FOOD

ਇੱਕ ਮਹਿਲਾ ਦੀ ਸਾੜੀ ਪਾ ਕੇ ਜਿਮ 'ਚ ਐਕਸਰਸਾਈਜ਼ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਕਈ ਲੋਕ ਸੋਚ ਰਹੇ ਸਨ ਕਿ ਆਖਿਰ ਇਙ ਮਹਿਲਾ ਕੌਣ ਹੈ ? ਇਸ ਸਵਾਲ ਦਾ ਜਵਾਬ ਈਟੀਵੀ ਭਾਰਤ ਨੇ ਲੱਭਿਆ ਹੈ। ਦਰਅਸਲ ਇਹ ਮਹਿਲਾ ਪੇਸ਼ੇ ਤੋਂ ਇੱਕ ਡਾਕਟਰ ਹੈ, ਜਿਨ੍ਹਾਂ ਦਾ ਡਾ. ਸ਼ਰਵਰੀ ਇਨਾਮਦਾਰ ਹੈ ਤੇ ਉਨ੍ਹਾਂ ਨੂੰ ਐਕਸਰਸਾਈਜ਼ ਕਰਨ ਦਾ ਬਹੁਤ ਸ਼ੌਕ ਹੈ।

ਸਾੜੀ ਪਾ ਕੇ ਜਿਮ ਕਰਨ ਵਾਲੀ ਮਹਿਲਾ
ਸਾੜੀ ਪਾ ਕੇ ਜਿਮ ਕਰਨ ਵਾਲੀ ਮਹਿਲਾ

By

Published : Jul 27, 2021, 8:00 PM IST

ਮਹਾਰਾਸ਼ਟਰ : ਇੱਕ ਮਹਿਲਾ ਦੀ ਸਾੜੀ ਪਾ ਕੇ ਜਿਮ 'ਚ ਐਕਸਰਸਾਈਜ਼ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਕਈ ਲੋਕ ਸੋਚ ਰਹੇ ਸਨ ਕਿ ਆਖਿਰ ਇਙ ਮਹਿਲਾ ਕੌਣ ਹੈ ? ਇਸ ਸਵਾਲ ਦਾ ਜਵਾਬ ਈਟੀਵੀ ਭਾਰਤ ਨੇ ਲੱਭਿਆ ਹੈ। ਦਰਅਸਲ ਇਹ ਮਹਿਲਾ ਪੇਸ਼ੇ ਤੋਂ ਇੱਕ ਡਾਕਟਰ ਹੈ, ਜਿਨ੍ਹਾਂ ਦਾ ਸ਼ਰਵਰੀ ਇਨਾਮਦਾਰ ਹੈ ਤੇ ਉਨ੍ਹਾਂ ਨੂੰ ਐਕਸਰਸਾਈਜ਼ ਕਰਨ ਦਾ ਬਹੁਤ ਸ਼ੌਕ ਹੈ।

ਸਾੜੀ ਪਾ ਕੇ ਜਿਮ ਕਰਨ ਵਾਲੀ ਮਹਿਲਾ

ਲੋਕਾਂ ਨੂੰ ਸਿਹਤਮੰਦ ਸ਼ਖਸੀਅਤ ਲਈ ਸਲਾਹ

ਸ਼ਰਵਰੀ ਇੱਕ ਦਿਨ ਲਈ ਵੀ ਜਿਮ ਜਾਣਾ ਨਹੀਂ ਭੁੱਲਦੀ। ਇਹ ਉਨ੍ਹਾਂ ਦੀ ਗੂਡ ਟੋਨਡ ਬੌਡੀ ਦਾ ਰਾਜ ਹੈ। ਡਾ. ਸ਼ਰਵਰੀ ਆਪਣੀ ਐਕਸਰਸਾਈਜ਼ ਦੇ ਇਸ ਸਫਰ ਬਾਰੇ ਬੇਹਦ ਉਤਸ਼ਾਹਤ ਹੋ ਕੇ ਦੱਸਦੀ ਹੈ, ਉਹ ਇੱਕ ਸਿਹਤਮੰਦ ਸ਼ਖਸੀਅਤ ਲਈ ਐਕਸਰਸਾਈਜ਼ ਕਰਨ ਦੀ ਵੀ ਸਲਾਹ ਦਿੰਦੀ ਹੈ।

ਜਿੱਤਿਆ ਸ੍ਰਟਾਂਗ ਵੂਮੈਨ ਦਾ ਖਿਤਾਬ

ਪੇਸ਼ੇ ਤੋਂ ਆਯੂਰਵੈਦ 'ਚ ਐਮਡੀ ਡਾ. ਸ਼ਰਵਰੀ ਇਨਾਮਦਾਰ ਇੱਕ ਟ੍ਰੈਂਡ ਪਾਵਰ ਲਿਫਟਰ ਹੈ। ਸ਼ਰਵਰੀ ਚਾਰ ਵਾਰ ਸ੍ਰਟਾਂਗ ਵੂਮੈਨ ਦਾ ਖਿਤਾਬ ਜਿੱਤ ਚੁੱਕੀ ਹੈ।

ਸਿਹਤਮੰਦ ਸ਼ਖਸੀਅਤ ਦੇ ਲਈ ਅੰਦੋਲਨ

ਸ਼ਰਵਰੀ ਪੁਣੇ 'ਚ ਡਾਈਟ ਕਲੀਨਿਕ ਦੇ ਰਾਹੀਂ ਸਿਹਤਮੰਦ ਰਹਿਣ ਦੇ ਲਈ ਚੰਗੇ ਖਾਣੇ ਦੇ ਮਹੱਤਵ ਉੱਤੇ ਜ਼ੋਰ ਦਿੰਦੀ ਹੈ।ਸ਼ਰਵਰੀ ਨੇ ਅਸਲ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਤੇ ਉਹ ਸਿਹਤਮੰਦ ਸ਼ਖਸੀਅਤ ਦੇ ਲਈ ਅੰਦੋਲਨ ਚਲਾ ਰਹੀ ਹੈ।

ਪੇਸ਼ ਕੀਤੀ ਚੰਗੀ ਸਿਹਤ ਦੀ ਮਿਸਾਲ

ਖ਼ੁਦ ਨੂੰ ਸਿਹਤਮੰਦ ਰੱਖਣ ਤੇ ਚੰਗੀ ਸਿਹਤ ਦੇ ਪ੍ਰਤੀ ਸੰਦੇਸ਼ ਦੇਣ ਲਈ ਸ਼ਰਵਰੀ ਨੇ ਸਮਾਜ ਦੇ ਸਾਹਮਣੇ ਇੱਕ ਆਦਰਸ਼ ਮਿਸਾਲ ਪੇਸ਼ ਕੀਤੀ ਹੈ।

ABOUT THE AUTHOR

...view details