ਪੰਜਾਬ

punjab

ETV Bharat / bharat

ਜਾਣੋ, ਕਿਵੇਂ ਨੌਜਵਾਨ ਨੋਬਲ ਵਿਜੇਤਾ ਮਲਾਲਾ ਨੇ ਦੁਨੀਆ ਭਰ 'ਚ ਜਗਾਈ ਸਿੱਖਿਆ ਦੀ ਰੌਸ਼ਨੀ

ਦੁਨੀਆ ਭਰ ਵਿੱਚ ਹਰ ਸਾਲ 12 ਜੁਲਾਈ ਯਾਨੀ ਅੱਜ ਮਲਾਲਾ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਪਾਕਿਸਾਤਨੀ ਨੋਬਲ ਸ਼ਾਤੀ ਪੁਰਸਕਾਰ ਵਿਜੇਤਾ ਮਲਾਲਾ ਯੂਸਫਜ਼ਈ ਦੀ ਕੁੜੀਆਂ ਦੀ ਸਿੱਖਿਆ ਦੇ ਅਧਿਕਾਰ ਦੇ ਲਈ ਲੜਾਈ ਵੱਲ ਧਿਆਨ ਨੂੰ ਕੇਂਦਿਰਤ ਕਰਨਾ ਹੈ।

ਫ਼ੋਟੋ
ਫ਼ੋਟੋ

By

Published : Jul 12, 2021, 11:52 AM IST

ਹੈਦਰਾਬਾਦ:ਦੁਨੀਆ ਭਰ ਵਿੱਚ ਹਰ ਸਾਲ 12 ਜੁਲਾਈ ਯਾਨੀ ਅੱਜ ਮਲਾਲਾ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਪਾਕਿਸਾਤਨੀ ਨੋਬਲ ਸ਼ਾਤੀ ਪੁਰਸਕਾਰ ਵਿਜੇਤਾ ਮਲਾਲਾ ਯੂਸਫਜ਼ਈ ਦੀ ਕੁੜੀਆਂ ਦੀ ਸਿੱਖਿਆ ਦੇ ਅਧਿਕਾਰ ਦੇ ਲਈ ਲੜਾਈ ਵੱਲ ਧਿਆਨ ਨੂੰ ਕੇਂਦਿਰਤ ਕਰਨਾ ਹੈ।

ਫ਼ੋਟੋ

ਸਾਲ 2013 ਵਿੱਚ 12 ਜੁਲਾਈ ਨੂੰ ਵੀ ਕੁੜੀਆਂ ਦੀ ਸਿੱਖਿਆ ਦੇ ਅਧਿਕਾਰ ਅਤੇ ਲਿੰਗ ਸਮਾਨਤਾ ਨੂੰ ਵਧਾਵਾ ਦੇਣ ਲਈ ਮਲਾਲਾ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ਪ੍ਰੇਰਕ ਭਾਸ਼ਣ ਦਿੱਤਾ ਸੀ। ਜਿਸ ਦੇ ਲਈ ਸੀਨੀਅਰ ਆਗੂਆਂ ਨੇ ਖੜੇ ਹੋ ਕੇ ਉਨ੍ਹਾਂ ਦਾ ਵਧਾਈਆਂ ਦਿੱਤੀਆਂ ਸੀ। ਜ਼ਿਕਰਯੋਗ ਹੈ ਕਿ 12 ਜੁਲਾਈ ਨੂੰ ਵੀ ਮਲਾਲਾ ਦਾ ਜਨਮਦਿਨ ਵੀ ਹੁੰਦਾ ਹੈ। ਇਸ ਦੇ ਬਾਅਦ ਤੋਂ ਇਸ ਨੌਜਵਾਨ ਕਾਰਜਕਰਤ ਦੇ ਸਨਮਾਨ ਵਿੱਚ ਇਸ ਨੂੰ ਮਲਾਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਿਆ।

ਮੁੱਢਲਾ ਜੀਵਨ

ਮਲਾਲਾ ਯੂਸਫਜ਼ਈ ਦਾ ਜਨਮ 12 ਜੁਲਾਈ 1997 ਨੂੰ ਪਾਕਿਸਤਾਨ ਦੇ ਮਿੰਗੋਰਾ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਵਿੱਚ ਸਵਾਤ ਘਾਟੀ ਦਾ ਸਭ ਤੋਂ ਵੱਡਾ ਸ਼ਹਿਰ ਹੈ। ਮਲਾਲਾ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਜ਼ਿਆਉਦੀਨ ਮਾਤਾ ਤੋਰ ਪੇਕਾਈ ਯੂਸਫਜ਼ਈ ਅਤੇ ਦੋ ਛੋਟੇ ਭਰਾ ਹਨ।

ਗੋਲੀਕਾਂਡ ਦੀ ਘਟਨਾ

ਮਲਾਲਾ ਯੂਸਫਜ਼ਈ ਨੂੰ ਕੁੜੀਆਂ ਦੀ ਸਿੱਖਿਆ ਦੇ ਅਧਿਕਾਰ ਦੇ ਲਈ ਹੋਰ ਤਾਲਿਬਾਨ ਦੇ ਖ਼ਿਲਾਫ਼ ਬੋਲਣ ਦੇ ਲਈ ਤੇਹਰੀਕ-ਏ-ਤਾਲਿਬਾਨ 9 ਅਕਤੂਬਰ 2012 ਵਿੱਚ ਗੋਲੀ ਮਾਰ ਦਿੱਤੀ ਸੀ। ਜਦੋਂ ਮਲਾਲਾ ਨੂੰ ਗੋਲੀਬਾਰੀ ਮਾਰੀ ਗਈ ਤਦੋਂ ਮਲਾਲਾ ਸਕੂਲ ਤੋਂ ਘਰ ਜਾ ਰਹੀ ਸੀ। ਇਸ ਦੇ ਬਾਅਦ ਤੋਂ ਮਲਾਲਾ ਕੁੜੀਆਂ ਦੀ ਸਿੱਖਿਆ ਦੇ ਅਧਿਕਾਰ ਦੇ ਲਈ ਲੜਾਈ ਦੀ ਅੰਤਰਰਾਸ਼ਟਰੀ ਪ੍ਰਤੀਕ ਬਣ ਗਿਆ।

2009 ਵਿੱਚ ਬਲੌਗ ਲਿੱਖਣਾ ਕੀਤਾ ਸ਼ੁਰੂ

2009 ਵਿੱਚ ਮਲਾਲਾ ਨੇ ਬਲੌਗ ਲਿੱਖਣਾ ਸ਼ੁਰੂ ਕੀਤਾ ਸੀ। ਬਲੌਗ ਵਿੱਚ ਮਲਾਲਾ ਨੇ ਆਪਣੇ ਗ੍ਰਹਿ ਸੂਬੇ ਵਿੱਚ ਵਧਦੀ ਸੈਨੀ ਗਤੀਵਿਧੀਆਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੇ ਸਕੂਲ ਉੱਤੇ ਹਮਲਾ ਹੋਵੇਗਾ। ਦੱਸ ਦੇਈਏ ਕਿ ਉਹ ਆਪਣਾ ਬਲੌਗ ਇੱਕ ਉਪਨਾਮ ਤੋਂ ਲਿਖਦੀ ਸੀ। ਪਛਾਣ ਉਜਾਗਰ ਹੋਣ ਦੇ ਬਾਅਦ ਵੀ ਮਲਾਲਾ ਅਤੇ ਉਨ੍ਹਾਂ ਦੇ ਪਿਤਾ ਸਿੱਖਿਆ ਦੇ ਅਧਿਕਾਰਾਂ ਉੱਤੇ ਜੋਰ ਦਿੰਦੇ ਰਹੇ।

ਜਦੋਂ ਮਲਾਲਾ ਉੱਤੇ ਹਮਲਾ ਹੋਇਆ ਤਾਂ ਉਹ ਸਕੂਲ ਤੋਂ ਪਰਤ ਰਹੀ ਸੀ। ਪੂਰੀ ਦੁਨੀਆ ਵਿੱਚ ਹਮਲੇ ਦੀ ਨਿੰਦਾ ਹੋਈ। ਪਾਕਿਸਤਾਨ ਦੇ ਪਹਿਲੇ ਰਾਈਟ ਟੂ ਫ੍ਰੀ ਐਡ ਕੰਪਲੈਸਿਵ ਐਜੂਕੇਸ਼ਨ ਬਿਲ ਨੂੰ ਮਨਜੂਰੀ ਦੇ ਦਿੱਤੀ।

ਤਾਲਿਬਾਨ ਦੇ ਹਮਲੇ ਦੇ ਬਾਵਜੂਦ ਮਲਾਲਾ ਪਹਿਲਾ ਤੋਂ ਮਜ਼ਬੂਤ ਇਰਾਦਿਆਂ ਦੇ ਨਾਲ ਪਰਤੀ ਅਤੇ ਕੁੜੀਆਂ ਦੇ ਅਧਿਕਾਰਾਂ ਦੇ ਲਈ ਆਵਾਜ ਚੁੱਕਣਾ ਜਾਰੀ ਰੱਖਿਆ। ਬ੍ਰਿਟੇਨ ਦੇ ਬਰਮਿੰਘਮ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਮਲਾਲਾ ਫੰਡ ਦੀ ਸਥਾਪਨਾ ਕੀਤੀ ਜੋ ਕੁੜੀਆਂ ਨੂੰ ਸਕੂਲ ਜਾਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਇੱਕ ਕਿਤਾਬ ਆਈ ਐਮ ਮਲਾਲਾ ਦਾ ਸਹਿ ਲਿਖਣ ਵੀ ਕੀਤਾ ਜੋ ਅੰਤਰ ਰਾਸ਼ਟਰੀ ਬੈਸਟ ਸੈਲਰ ਬਣੀ।

2012 ਵਿੱਚ ਰਾਸ਼ਟਰੀ ਨੌਜਵਾਨ ਸ਼ਾਤੀ ਪੁਰਸਕਾਰ ਅਤੇ ਨੋਬਲ ਪੁਰਸਕਾਰ ਨਾਲ ਨਵਾਜਿਆ

2012 ਵਿੱਚ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਪਹਿਲਾ ਰਾਸ਼ਟਰੀ ਨੌਜਵਾਨ ਸ਼ਾਤੀ ਪੁਰਸਕਾਰ ਦਿੱਤਾ। ਦਸਬੰਰ 2014 ਵਿੱਚ ਉਹ ਸਭ ਤੋਂ ਘੱਟ ਉਮਰ ਦੀ ਨੋਬਲ ਸ਼ਾਤੀ ਪੁਰਸਕਾਰ ਵਿਜੇਤਾ ਬਣੀ।

2017 ਵਿੱਚ ਸੰਯੁਕਤ ਰਾਸ਼ਟਰ ਮੈਨੇਜਰ ਆਫ ਪੀਸ ਵਜੋਂ ਨਾਮਜ਼ਦ

ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਐਂਟੋਨੀਓ ਗੁਟੇਰੇਸ ਨੇ ਕੁੜੀਆਂ ਦੀ ਸਿੱਖਿਆ ਦੇ ਮਹਤਵ ਦੇ ਬਾਰੇ ਵਿੱਚ ਜਾਗੂਰਕਤਾ ਵਧਾਉਣ ਵਿੱਚ ਮਦਦ ਲਈ ਮਲਾਲਾ ਨੂੰ 2017 ਵਿੱਚ ਸੰਯੁਕਤ ਰਾਸ਼ਟਰ ਮੈਨੇਜਰ ਆਫ ਪੀਸ ਦੇ ਰੂਪ ਵਿੱਚ ਨਾਮਜ਼ਦ ਕੀਤਾ। ਮਲਾਲਾ ਯੂਸਫਜ਼ਈ ਨੇ ਜੂਨ 2020 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ।

ਮਲਾਲਾ ਦੇ ਬਾਰੇ ਵਿੱਚ ਰੋਚਕ ਤੱਥ

  • ਮਲਾਲਾ ਸਭ ਤੋਂ ਘੱਟ ਉਮਰ ਦੀ ਨੋਬਲ ਸ਼ਾਤੀ ਪੁਰਸਕਾਰ ਵਿਜੇਤਾ ਹੈ। ਜਦੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਉਹ 17 ਸਾਲਾ ਦੀ ਸੀ।
  • 11 ਸਾਲਾ ਦੀ ਉਮਰ ਵਿੱਚ ਮਲਾਲਾ ਨੇ ਪਹਿਲੀ ਵਾਰ ਆਪਣਾ ਬਲੌਗ ਲਿਖਿਆ ਸੀ ਜਿਸ ਦੀ ਹੈਡਲਾਈਨ ਆਈ ਐਮ ਆਫਰੇਡ। ਉਸ ਬਲੌਗ ਵਿੱਚ ਉਨ੍ਹਾਂ ਨੇ ਤਾਲਿਬਾਨ ਸ਼ਾਸਨ ਵਿੱਚ ਰਹਿਣ ਦੇ ਆਪਣੇ ਅਨੁਭਵ ਅਤੇ ਡਰ ਦੇ ਬਾਰੇ ਲਿੱਖਿਆ ਸੀ। ਇਸ ਦੇ ਬਾਅਦ ਉਹ ਕੁੜੀਆਂ ਦੀ ਸਿੱਖਿਆ ਦੇ ਅਧਿਕਾਰਾਂ ਦੀ ਪ੍ਰਤੀਕ ਬਣ ਗਈ।
  • ਅਕਤੂਬਰ 2013 ਵਿੱਚ ਯੂਰਪੀਅਨ ਸੰਸਦ ਨੇ ਮਲਾਲਾ ਨੂੰ ਉਨ੍ਹਾਂ ਦੇ ਬਲੌਗ ਦੇ ਲਈ ਪ੍ਰਤਿਸ਼ਠਾਵਾਨ ਸਾਖਰੋਵ ਪੁਰਸਕਾਰ ਨਾਲ ਸਨਮਾਨਿਤ ਕੀਤਾ।
  • 2015 ਵਿੱਚ ਮਲਾਲਾ ਦੇ ਸਨਮਾਨ ਵਿੱਚ ਇੱਕ ਐਟਰਾਇਡ ਦਾ ਨਾਂਅ ਉਨ੍ਹਾਂ ਦੇ ਨਾਂਅ ਉੱਤੇ ਰੱਖਿਆ ਗਿਆ ਸੀ।
  • 2017 ਵਿੱਚ ਮਲਾਲਾ ਨੂੰ ਸੰਯੁਕਤ ਰਾਸ਼ਟਰ ਦੀ ਸ਼ਾਤੀ ਦੂਤ ਬਣਾਇਆ ਗਿਆ।
  • ਉਨ੍ਹਾਂ ਨੂੰ ਕਨੇਡਾ ਦੀ ਮਨਾਦ ਸਿਟੀਜ਼ਨਸ਼ਿਪ ਤੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਉਹ ਕਨੇਡਾ ਵਿੱਚ ਹਾਉਸ ਆਫ ਕੌਮਨਸ ਨੂੰ ਸੰਬੋਧਿਤ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਸ਼ਖਸੀਅਤ ਹੈ।

ABOUT THE AUTHOR

...view details