ਕਸ਼ਮੀਰ (ਜੰਮੂ ਅਤੇ ਕਸ਼ਮੀਰ):ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Lashkar-e-Taiba) ਅਤੇ ਜੈਸ਼-ਏ-ਮੁਹੰਮਦ (Jaish-e-Mohammed) ਨਾਲ ਜੁੜੇ ਪੰਜ ਅੱਤਵਾਦੀਆਂ ਵਿੱਚ ਜੈਸ਼-ਏ-ਮੁਹੰਮਦ (JeM) ਦੇ ਕਮਾਂਡਰ ਤੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨਾਲ 2 ਵੱਖ-ਵੱਖ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਹੈ।
ਇਹ ਵੀ ਪੜੋ:ਨਿਊਯਾਰਕ ਟਾਈਮਜ਼ ਦਾ ਦਾਅਵਾ- ਭਾਰਤ ਨੇ Pegasus ਨੂੰ ਇਜ਼ਰਾਇਲ ਤੋਂ ਡਿਫੈਂਸ਼ ਡੀਲ 'ਚ ਖ਼ਰੀਦਿਆ
ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ 12 ਘੰਟਿਆਂ ਵਿੱਚ ਦੋ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦੇ ਕਮਾਂਡਰ ਅੱਤਵਾਦੀ ਜ਼ਾਹਿਦ ਵਾਨੀ ਅਤੇ ਇੱਕ ਪਾਕਿਸਤਾਨੀ ਅੱਤਵਾਦੀ ਸਮੇਤ ਪੰਜ ਅੱਤਵਾਦੀ ਮਾਰੇ ਗਏ ਹਨ।
ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕੀਤਾ, "ਪਾਕਿਸਤਾਨ ਸਪਾਂਸਰਡ ਅੱਤਵਾਦੀ ਸੰਗਠਨ ਲਸ਼ਕਰ ਅਤੇ ਜੈਸ਼ ਦੇ 05 ਅੱਤਵਾਦੀ ਪਿਛਲੇ 12 ਘੰਟਿਆਂ ਵਿੱਚ ਦੋਹਰੇ ਮੁਕਾਬਲੇ ਵਿੱਚ ਮਾਰੇ ਗਏ ਹਨ। JeM ਕਮਾਂਡਰ ਅੱਤਵਾਦੀ ਜ਼ਾਹਿਦ ਵਾਨੀ ਅਤੇ ਇੱਕ ਪਾਕਿਸਤਾਨੀ ਅੱਤਵਾਦੀ ਮਾਰੇ ਗਏ ਹਨ ਜੋ ਕਿ ਸਾਡੇ ਲਈ ਵੱਡੀ ਸਫਲਤਾ ਹੈ।
ਪੁਲਿਸ ਮੁਤਾਬਕ ਪੁਲਵਾਮਾ ਜ਼ਿਲ੍ਹੇ ਦੇ ਨਾਇਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਚਾਰ ਅੱਤਵਾਦੀ ਮਾਰੇ ਗਏ ਹਨ। ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕੀਤਾ, "ਹਥਿਆਰ ਅਤੇ ਗੋਲਾ ਬਾਰੂਦ ਸਮੇਤ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ ਤੇ ਤਲਾਸ਼ ਜਾਰੀ ਹੈ।"
ਇਹ ਵੀ ਪੜੋ:30 ਜਨਵਰੀ ਦਾ ਇਤਿਹਾਸ: ਜਾਣੋ ਅੱਜ ਦੇ ਦਿਨ ਵਾਪਰੀਆਂ ਖਾਸ ਘਟਨਾਵਾਂ
ਹਾਲਾਂਕਿ, ਬਡਗਾਮ ਦੇ ਚਰਾਰ-ਏ-ਸ਼ਰੀਫ ਖੇਤਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਪੁਲਿਸ ਨੇ ਕਿਹਾ, "ਇੱਕ ਏਕੇ 56 ਰਾਈਫਲ ਸਮੇਤ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ ਹੈ।