ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ 33 ਨੇਤਾਵਾਂ ਦੀ ਵਿਦੇਸ਼ ਯਾਤਰਾ 'ਤੇ ਪਾਬੰਦੀ ਲਗਾਈ ਗਈ ਹੈ। ਇਸਦੇ ਚੱਲਦੇ ਨੈਸ਼ਨਲ ਕਾਨਫਰੈਂਸ ਦੇ ਸਾਬਕਾ ਵਿਧਾਇਕ ਅਲਤਾਫ਼ ਅਹਿਮਦ ਵਾਨੀ ਨੂੰ ਵੀਰਵਾਰ ਸ਼ਾਮ ਹਵਾਈ ਅੱਡੇ 'ਤੇ ਰੋਕ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ ਹੈ। ਇਸ ਸੂਚੀ 'ਚ ਸਾਬਕਾ ਮੁੱਖ ਮੰਤਰੀ ਡਾ. ਫ਼ਾਰੂਕ ਅਬਦੁੱਲਾ. ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਸ਼ਾਮਿਲ ਨਹੀਂ ਹੈ।
ਬੀਤੇ ਸਾਲ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਦਿੱਤੀ ਸੀ 37 ਲੋਕਾਂ ਦੀ ਸੂਚੀ
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਬੀਤੇ ਸਾਲ 5 ਅਗਸਤ ਨੂੰ ਕਰੀਬ 37 ਲੋਕਾਂ ਦੀ ਸੂਚੀ ਭੇਜੀ ਸੀ, ਜਿਨ੍ਹਾਂ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ ਸੀ। ਕੁੱਝ ਸੋਧਾਂ ਬਾਅਦ ਇਸ ਸੂਚੀ 'ਚ 33 ਲੋਕਾਂ ਦੀ ਵਿਦੇਸ਼ ਯਾਤਰਾ ਦੀ ਰੋਕ ਨੂੰ ਬਰਕਰਾਰ ਰੱਖਿਆ।
5 ਅਗਸਤ 2019 ਨੂੰ ਹੋਏ ਸੀ ਨਜ਼ਰਬੰਦ
ਜੰਮੂ ਕਸ਼ਮੀਰ 'ਚ 5 ਅਗਸਤ 2019 'ਚ 370 ਧਾਰਾ ਹੱਟਾ ਦੇਣ ਤੋਂ ਬਾਅਦ ਉੱਥੇ ਦੇ ਰਾਜਨੀਤੀਕ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ ਜਿਨ੍ਹਾਂ 'ਚ ਅਲਤਾਫ਼ ਵੀ ਸ਼ਾਮਿਲ ਸੀ। ਬਾਅਦ 'ਚ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ।