ਹੈਦਰਾਬਾਦ : 21 ਜੂਨ ਨੂੰ ਦੁਨੀਆ ਭਰ 'ਚ ਵਿਸ਼ਵ ਯੋਗਾ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਯੋਗਾ ਦਿਵਸ ਭਾਰਤ ਦੀ ਪਹਿਲ 'ਤੇ ਦੁਨੀਆ ਭਰ ਵਿੱਚ ਪਹਿਲੀ ਵਾਰ 21 ਜੂਨ 2015 ਨੂੰ ਮਨਾਇਆ ਗਿਆ ਸੀ। ਇਸ ਦੌਰਾਨ ਭਾਰਤ 'ਚ ਕਰੀਬ 36 ਹਜ਼ਾਰ ਤੋਂ ਵੱਧ ਲੋਕ ਇਸ ਸਮਾਗਮ ਵਿੱਚ ਸ਼ਾਮਲ ਹੋਏ ਸਨ।
ਯੋਗ ਦਿਵਸ ਦਾ ਇਤਿਹਾਸ
ਆਪਣੇ ਪਹਿਲੇ ਕਾਰਜ ਕਾਲ ਸਾਲ ਦੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਪੇਸ਼ਕਸ਼ ਕੀਤੀ। 27 ਸਤੰਬਰ ਸਾਲ 2014 'ਚ ਸੰਯੁਕਤ ਮਹਾਂਸਭਾ ਦੇ ਭਾਸ਼ਣ ਦੌਰਾਨ ਪੀਐਮ ਮੋਦੀ ਦੀ ਅਪੀਲ ਤੋਂ ਬਾਅਦ ਅਮਰੀਕਾ ਨੇ ਇਸ ਦਿਨ ਮਨਾਉਣ ਦੀ ਮੰਜੂਰੀ ਦੇ ਦਿੱਤੀ। ਫਿਰ ਕਰੀਬ 90 ਦਿਨਾਂ ਵਿਚਾਲੇ ਹੀ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਏ ਜਾਣ ਦਾ ਮਤਾ 177 ਦੇਸ਼ਾਂ ਵਿੱਚ ਪਾਸ ਕੀਤਾ ਗਿਆ। ਭਾਰਤ ਦੀ ਪਹਿਲ ਦੇ ਆਧਾਰ 'ਤੇ ਵਿਸ਼ਵ ਭਰ 'ਚ ਇਹ ਵੱਡੀ ਉਪਲਬਧੀ ਹੈ।
ਪਹਿਲਾ ਯੋਗ ਦਿਵਸ
21 ਜੂਨ 2015 ਨੂੰ ਪੂਰੇ ਵਿਸ਼ਵ ਵਿੱਚ ਪਹਿਲੀ ਵਾਰ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਵਿੱਚ ਕਰੀਬ 36 ਹਜ਼ਾਰ ਲੋਕ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਲਗਭਗ 84 ਦੇਸ਼ਾਂ ਆਗੂਆਂ ਨੇ ਵੀ ਯੋਗ ਦੇ 21 ਆਸਨ ਕੀਤੇ।ਸਿਹਤਮੰਦ ਰਹਿਣ ਲਈ ਯੋਗ ਨੇ ਅਹਿਮ ਭੂਮਿਕਾ ਅਦਾ ਕਰਦਾ ਹੈ। ਅਜਿਹੇ 'ਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮੌਜੂਦਾ ਸਮੇਂ ਵਿੱਚ ਲੋਕਾਂ ਦੀ ਯੋਗ ਪ੍ਰਤੀ ਦਿਲਚਸਪੀ ਵਧੀ ਹੈ ਤੇ ਵੱਧ ਤੋਂ ਵੱਧ ਲੋਕ ਯੋਗ ਨੂੰ ਅਪਣਾ ਰਹੇ ਹਨ।
21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਯੋਗ ਦਿਵਸ
6 ਸਾਲ ਪਹਿਲਾਂ ਸਾਲ 2015 'ਚ ਪਹਿਲੀ ਵਾਰ ਮਨਾਏ ਗਏ ਯੋਗ ਦਿਵਸ ਨੂੰ 21 ਜੂਨ ਨੂੰ ਮਨਾਉਣ ਦੀ ਖ਼ਾਸ ਵਜ੍ਹਾ ਹੈ। ਮਾਹਰਾਂ ਇਸ ਦੀ ਮੁਖ ਵਜ੍ਹਾ ਭਾਰਤੀ ਸੱਭਿਆਚਾਰ ਨੂੰ ਮੰਨਦੇ ਹਨ। 21 ਜੂਨ ਉਹ ਦਿਨ ਹੈ ਜਿਸ ਨੂੰ ਸਾਲ ਦਾ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਸੂਰਜ ਛੇਤੀ ਉਗਦਾ ਹੈ ਤੇ ਸੂਰਜ ਢੱਲਣ ਵਿੱਚ ਕਾਫੀ ਸਮਾਂ ਲੱਗਦਾ ਹੈ। ਕਿਹਾ ਜਾਂਦਾ ਹੈ ਕਿ ਗਰਮੀਆਂ ਦੀ ਸੰਗਰਾਂਦ ਤੋਂ ਬਾਅਦ ਸੂਰਜ ਦੱਖਣ ਵੱਲ ਹੋ ਜਾਂਦਾ ਹੈ। ਇਸੇ ਕਾਰਨ ਯੋਗ ਦਿਵਸ ਨੂੰ ਮਨਾਉਣ ਲਈ 21 ਜੂਨ ਦਾ ਦਿਨ ਨਿਸ਼ਚਤ ਕੀਤਾ ਗਿਆ ਹੈ।