ਚੰਡੀਗੜ੍ਹ:ਵਿਦੇਸ਼ਾਂ ਵਿੱਚ ਬੈਠ ਕੇ ਭਾਰਤ ਖ਼ਿਲਾਫ਼ ਕੋਝੀਆਂ ਸਾਜ਼ਿਸ਼ਾਂ ਰਚਣ ਦੇ ਮਾਮਲੇ ਵਿੱਚ ਬਦਨਾਮ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਨਾਮ ਨਾਲ ਇੱਕ ਹੋਰ ਸਾਜ਼ਿਸ਼ ਜੁੜ ਰਹੀ ਹੈ। ਦਰਅਸਲ ਅੱਜ ਦਿੱਲੀ ਵਿੱਚ ਸਥਿਤ ਭਾਰਤੀ ਸੰਸਦ ਭਵਨ (Parliament House) ਵਿੱਚ ਇੱਕ ਮਹਿਲਾ ਅਤੇ ਨੌਜਵਾਨ ਕਲਰ ਬੰਬ ਲੈਕੇ ਪਹੁੰਚ ਜਿਨ੍ਹਾਂ ਨੇ ਸਦਨ ਦੇ ਬਾਹਰ ਕਲਰ ਬੰਬ ਛੱਡ ਕੇ ਹੰਗਾਮਾ ਕੀਤਾ। ਇਸ ਤੋਂ ਇਲਾਵਾ ਦੋ ਵਿਅਤੀਆਂ ਨੇ ਸਦਨ ਦੇ ਅੰਦਰ ਕਲਰ ਬੰਬ ਛੱਡੇ ਜਿਸ ਨਾਲ ਕਾਰਵਾਈ ਦੇ ਦੌਰਾਨ ਦਹਿਸ਼ਤ ਫੈਲ ਗਈ। ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਗੁਰਪਤਵੰਤ ਪੰਨੂ ਦਾ ਸਾਜ਼ਿਸ਼ ਵਿੱਚ ਚਮਕਿਆ ਨਾਮ: ਦੱਸ ਦਈਏ ਭਾਰਤੀ ਸਦਨ ਦੀ ਕਾਰਵਾਈ (Proceedings of the House) ਨੂੰ ਆਪਣੀਆਂ ਹਰਕਤਾਂ ਨਾਲ ਪ੍ਰਭਾਵਿਤ ਕਰਨ ਦੀ ਧਮਕੀ ਗੁਰਪਤਵੰਤ ਪੰਨੂ ਨੇ ਕਰੀਬ ਅੱਠ ਦਿਨ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਪੰਨੂ ਨੇ ਕਿਹਾ ਸੀ ਕਿ ਉਹ 13 ਦਸੰਬਰ ਨੂੰ ਆਪਣੀ ਕਾਰਵਾਈ ਰਾਹੀਂ ਭਾਰਤੀ ਸਦਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰੇਗਾ ਅਤੇ ਅਜਿਹਾ ਅੱਜ ਉਸ ਸਮੇਂ ਹੋਇਆ ਜਦੋਂ ਸਦਨ ਦੀ ਕਾਰਵਾਈ ਦੌਰਾਨ ਸਾਰੇ ਸੰਸਦ ਮੈਂਬਰ ਮੌਜੂਦ ਸਨ ਤਾਂ ਸੰਸਦ ਭਵਨ ਦੇ ਅੰਦਰ ਕਲਰ ਬੰਬ ਲੈਕੇ ਇੱਕ ਮਹਿਲਾ ਸਮੇਤ 3 ਵਿਅਕਤੀ ਪਹੁੰਚੇ । ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕਰ ਲਿਆ। ਗ੍ਰਿਫ਼ਤਾਰ ਹੋਈ 42 ਸਾਲਾ ਮਹਿਲਾ ਨੀਲਮ ਹਰਿਆਣਾ ਅਤੇ ਗ੍ਰਿਫ਼ਤਾਰ ਹੋਇਆ ਮੁਲਜ਼ਮ ਇੱਕ ਸ਼ਖ਼ਸ ਮਹਾਰਾਸ਼ਟਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।