ਹੈਦਰਾਬਾਦ: ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਇੱਕ ਦਿਨ ਵਿੱਚ 30,948 ਕੋਵਿਡ-19 ਲਾਗਾਂ, 403 ਮੌਤਾਂ ਨਾਲ ਭਾਰਤ ਵਿੱਚ ਕੇਸਾਂ ਦੀ ਗਿਣਤੀ 3,24,24,234 ਅਤੇ ਮੌਤ ਦੀ ਗਿਣਤੀ 4,34,367 ਹੋ ਗਈ ਹੈ।
ਐਤਵਾਰ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 3,53,398 ਰਹਿ ਗਈ ਜਦੋਂ ਕਿ ਰਾਸ਼ਟਰੀ ਕੋਵਿਡ -19 ਰਿਕਵਰੀ ਰੇਟ ਵੱਧ ਕੇ 97.57 ਪ੍ਰਤੀਸ਼ਤ ਹੋ ਗਈ ਹੈ।