ਵੇਲਾਚੇਰੀ:ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, (ਆਈਆਈਟੀ) ਮਦਰਾਸ ਦੇ ਇੱਕ ਪੀਐਚਡੀ ਦੇ ਵਿਦਿਆਰਥੀ ਨੇ ਤਾਮਿਲਨਾਡੂ ਦੇ ਵੇਲਾਚੇਰੀ ਵਿੱਚ ਆਪਣੇ ਕਮਰੇ ਵਿੱਚ ਖੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਮਿਲਨਾਡੂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਿਦਆਰਥੀ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਉਸ ਦੀ ਉਮਰ 32 ਸਾਲ ਸੀ। ਇਸ ਸਾਲ ਆਈਆਈਟੀ ਮਦਰਾਸ ਤੋਂ ਖੁਦਕੁਸ਼ੀ ਦੀ ਇਹ ਤੀਜੀ ਘਟਨਾ ਹੈ। 2018 ਤੋਂ ਬਾਅਦ ਇਹ 11ਵਾਂ ਮਾਮਲਾ ਹੈ ਜਦੋਂ ਕਿਸੇ ਵਿਿਦਆਰਥੀ ਨੇ ਖੁਦਕੁਸ਼ੀ ਕੀਤੀ ਹੈ। 31 ਮਾਰਚ ਨੂੰ ਮ੍ਰਿਤਕ ਵਿਿਦਆਰਥੀ ਨੇ ਵਟਸਐਪ ਸਟੇਟਸ ਪੋਸਟ ਕੀਤਾ ਸੀ, 'ਆਈ.ਐੱਮ.ਸੌਰੀ ਨਾਟ ਗੁੱਡ ਇਨਅਫ਼'। ਜਿਸ ਨੂੰ ਦੇਖ ਕੇ ਉਸਦੇ ਦੋਸਤ ਉਸਦੇ ਘਰ ਪਹੁੰਚੇ।
ਮੌਤ ਉੱਤੇ ਦੁੱਖ ਦਾ ਪ੍ਰਗਟਾਵਾ: ਜਦੋਂ ਸਚਿਨ ਦੇ ਦੋਸਤ ਉਸ ਦੇ ਘਰ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਸਚਿਨ ਨੂੰ ਆਪਣੇ ਕਮਰੇ ਵਿੱਚ ਲਟਕਦਾ ਦੇਖਿਆ। ਦੋਸਤਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਆਈਆਈਟੀ ਮਦਰਾਸ ਨੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ। ਆਈਆਈਟੀ ਨੇ ਕਿਹਾ ਕਿ ਅਸੀਂ 31 ਮਾਰਚ, 2023 ਦੀ ਦੁਪਹਿਰ ਨੂੰ ਵੇਲਾਚੇਰੀ, ਚੇਨਈ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਇੱਕ ਪੀਐਚਡੀ ਖੋਜ ਵਿਦਵਾਨ ਦੀ ਬੇਵਕਤੀ ਮੌਤ ਤੋਂ ਬਹੁਤ ਦੁਖੀ ਹਾਂ। ਮਿਸਾਲੀ ਅਕਾਦਮਿਕ ਅਤੇ ਖੋਜ ਰਿਕਾਰਡ ਵਾਲੇ ਵਿਿਦਆਰਥੀ ਦਾ ਅਜਿਹਾ ਵਿਛੋੜਾ ਖੋਜ ਭਾਈਚਾਰੇ ਲਈ ਬਹੁਤ ਵੱਡਾ ਘਾਟਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਸਥਾ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।