ਹੈਦਰਾਬਾਦ :ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਆਬਾਦੀ ਵਧਣ ਕਾਰਨ ਸੂਬਾ ਸਰਕਾਰ ਨੇ ਇਸ ਚੁਣੌਤੀ ਨਾਲ ਨਜਿੱਠਣ ਲਈ ਸੜਕਾਂ ਅਤੇ ਇਮਾਰਤਾਂ ਤੋਂ ਇਲਾਵਾ ਮੈਗਾ ਸਿਟੀ ਪੁਲਸਿੰਗ ਦੀ ਜ਼ਰੂਰਤ ਮਹਿਸੂਸ ਕੀਤੀ ਹੈ। ਇਸ ਦੇ ਮੱਦੇਨਜ਼ਰ ਹੈਦਰਾਬਾਦ ਪੁਲਿਸ ਦਾ 35 ਸਾਲ ਬਾਅਦ ਪੁਨਰਗਠਨ ਕੀਤਾ ਗਿਆ ਹੈ। ਇਸ ਸਬੰਧ ਵਿਚ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਸੀਵੀ ਆਨੰਦ ਨੇ ਸ਼ਨੀਵਾਰ ਨੂੰ ਕਿਹਾ ਕਿ ਹਾਲ ਹੀ ਵਿਚ ਸ਼ਹਿਰ ਵਿਚ 11 ਨਵੇਂ ਪੁਲਿਸ ਸਟੇਸ਼ਨ, 13 ਨਵੇਂ ਟ੍ਰੈਫਿਕ ਪੁਲਿਸ ਸਟੇਸ਼ਨ ਅਤੇ ਪੰਜ ਨਵੇਂ ਮਹਿਲਾ ਪੁਲਿਸ ਸਟੇਸ਼ਨ ਖੋਲ੍ਹੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਦੀ ਸੁਰੱਖਿਆ ਲਈ 1252 ਵਾਧੂ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ।
ਨਵਾਂ ਪੁਲਿਸ ਸਟੇਸ਼ਨ :ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਆਨੰਦ ਨੇ ਦੱਸਿਆ ਕਿ ਸਕੱਤਰੇਤ ਲਈ ਬੀ.ਆਰ.ਕੇ ਬਿਲਡਿੰਗ ਵਿੱਚ ਨਵਾਂ ਪੁਲਿਸ ਸਟੇਸ਼ਨ ਬਣਾਇਆ ਜਾ ਰਿਹਾ ਹੈ, ਜਿੱਥੇ ਦੋ ਏ.ਸੀ.ਪੀਜ਼ ਅਤੇ ਦੋ ਇੰਸਪੈਕਟਰ ਹੋਣਗੇ। ਸਕੱਤਰੇਤ ਦੀ ਸੁਰੱਖਿਆ ਲਈ ਤਾਇਨਾਤ, ਡਿਊਟੀ ਲਗਾਈ ਜਾਵੇਗੀ। ਇਸ ਤੋਂ ਇਲਾਵਾ 21 ਟ੍ਰੈਫਿਕ ਅਧਿਕਾਰੀਆਂ ਸਮੇਤ ਕੁੱਲ 30 ਪੁਲਿਸ ਮੁਲਾਜ਼ਮ ਕਾਨੂੰਨ ਵਿਵਸਥਾ ਨੂੰ ਸੰਭਾਲਣਗੇ।
- Anti Terrorism Day 2023: ਕਿਉਂ ਮਨਾਇਆ ਜਾਂਦੈ ਅੱਤਵਾਦ ਵਿਰੋਧੀ ਦਿਵਸ, ਭਾਰਤ ਉਤੇ ਕਦੋਂ ਕਦੋਂ ਹੋਏ ਅੱਤਵਾਦੀ ਹਮਲੇ ? ਪੜ੍ਹੋ ਰਿਪੋਰਟ
- Anti-Terrorism Day 2023 : ਇਕ ਧਮਾਕੇ ਨਾਲ ਦਹਿਲ ਗਿਆ ਸੀ ਪੂਰਾ ਦੇਸ਼, ਫਿਰ ਉੱਠੀ ਅੱਤਵਾਦ ਦੇ ਖਿਲਾਫ਼ ਆਵਾਜ਼, ਪੜ੍ਹੋ ਕਿਉਂ ਮਨਾਉਣਾ ਪਿਆ ਇਹ ਦਿਨ...
- Congress Strategy: ਖੜਗੇ, ਰਾਹੁਲ-ਪ੍ਰਿਅੰਕਾ 24 ਤੇ 25 ਮਈ ਨੂੰ ਚੋਣ ਸੂਬਿਆਂ 'ਚ ਕਾਂਗਰਸ ਦੀ ਰਣਨੀਤੀ ਦੀ ਕਰਨਗੇ ਸਮੀਖਿਆ