ਪਲੱਕੜ:ਕੇਰਲ ਤੋਂ ਇੱਕ ਹੈਰਾਨ ਕਰਨ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪਲੱਕੜ ਜ਼ਿਲ੍ਹੇ 'ਚ ਇਕ ਪਤੀ ਨੇ ਸਿਰਫ ਇਸ ਲਈ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਕਾਰਨ ਸਿਰਫ਼ ਇਹ ਸੀ ਕਿ ਉਸ ਦੀ ਪਤਨੀ ਆਪਣੇ ਪਤੀ ਨੂੰ ਆਪਣੇ ਡੇਢ ਸਾਲ ਦੇ ਬੱਚੇ ਨੂੰ ਬਿਨਾਂ ਬੁਰਸ਼ ਕੀਤੇ ਚੁੰਮਣ ਤੋਂ ਰੋਕਦੀ ਸੀ। ਇਹ ਘਟਨਾ ਪਲੱਕੜ ਜ਼ਿਲ੍ਹੇ ਦੇ ਕਰਾਕੁਰਸੀ ਦੀ ਹੈ, ਪੁਲਿਸ ਨੇ ਇਸ ਮਾਮਲੇ 'ਚ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ ਜਦੋਂ ਪਤੀ ਅਵਿਨਾਸ਼ ਨੂੰ ਪਤਨੀ ਦੀਪਿਕਾ ਨੇ ਆਪਣੇ ਡੇਢ ਸਾਲ ਦੇ ਬੱਚੇ ਨੂੰ ਬਿਨਾਂ ਬੁਰਸ਼ ਕੀਤੇ ਚੁੰਮਣ ਤੋਂ ਰੋਕਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਅਤੇ ਅਵਿਨਾਸ਼ ਨੇ ਗੁੱਸੇ 'ਚ ਆ ਕੇ ਦੀਪਿਕਾ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ।