ਨਵੀਂ ਦਿੱਲੀ:ਆਨੰਦ ਵਿਹਾਰ ਰੇਲਵੇ ਸਟੇਸ਼ਨ ਤੋਂ ਕਾਮਾਖਿਆ ਜਾ ਰਹੀ ਉੱਤਰ ਪੂਰਬੀ ਐਕਸਪ੍ਰੈਸ (12506) ਬੁੱਧਵਾਰ ਰਾਤ 9:35 ਵਜੇ ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਰਘੁਨਾਥਪੁਰ ਰੇਲਵੇ ਸਟੇਸ਼ਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਰੇਲਗੱਡੀ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ, ਜਦਕਿ ਤਿੰਨ ਡੱਬੇ ਪਲਟ ਗਏ। ਹਾਦਸੇ 'ਚ 4 ਯਾਤਰੀਆਂ ਦੀ ਮੌਤ ਅਤੇ 10 ਤੋਂ ਵੱਧ ਯਾਤਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਉੱਤਰੀ ਰੇਲਵੇ ਨੇ ਉਨ੍ਹਾਂ ਸਟੇਸ਼ਨਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ, ਜਿਨ੍ਹਾਂ 'ਤੇ ਇਹ ਟਰੇਨ ਰੁੱਕਦੀ ਹੈ ਅਤੇ ਕਾਮਾਖਿਆ ਜਾਂਦੀ ਹੈ, ਤਾਂ ਜੋ ਲੋਕ ਰੇਲ ਗੱਡੀ 'ਚ ਸਫ਼ਰ ਕਰ ਰਹੇ ਆਪਣੇ ਲੋਕਾਂ ਬਾਰੇ ਜਾਣਕਾਰੀ ਲੈ ਸਕਣ।
ਘਟਨਾ ਵਾਲੀ ਥਾਂ ਲਈ ਮੈਡੀਕਲ ਟੀਮ ਤੇ ਅਧਿਕਾਰੀ ਰਵਾਨਾ :- ਹਾਦਸੇ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਰੇਲਵੇ ਮੈਡੀਕਲ ਟੀਮ ਦੇਰ ਰਾਤ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ ਸੀ। ਘਟਨਾ ਕਾਰਨ ਆਵਾਜਾਈ ਵਿੱਚ ਵਿਘਨ ਦੇ ਮੱਦੇਨਜ਼ਰ ਰੂਟ ਦੇ ਸਾਰੇ ਸਟੇਸ਼ਨਾਂ 'ਤੇ ਕੈਟਰਿੰਗ ਸਟਾਲ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਰੇਲ ਗੱਡੀਆਂ ਦੇ ਦੇਰੀ ਹੋਣ ਦੀ ਸੂਰਤ ਵਿੱਚ ਯਾਤਰੀਆਂ ਨੂੰ ਖਾਣ-ਪੀਣ ਦੀ ਕੋਈ ਸਮੱਸਿਆ ਨਾ ਆਵੇ।
ਇਹਨਾਂ ਰੇਲਗੱਡੀਆਂ ਨੂੰ ਮੋੜਿਆ ਗਿਆ:-ਰੇਲ ਹਾਦਸੇ ਕਾਰਨ ਬਿਹਾਰ ਦੇ ਰਘੁਨਾਥਪੁਰ ਰੇਲਵੇ ਸਟੇਸ਼ਨ ਦੇ ਰੂਟ ਤੋਂ ਲੰਘਣ ਵਾਲੀਆਂ ਰੇਲਾਂ ਨੂੰ ਮੋੜ ਦਿੱਤਾ ਗਿਆ ਹੈ। ਡਾਇਵਰਸ਼ਨ ਕਾਰਨ ਨਵੀਂ ਦਿੱਲੀ ਅਤੇ ਆਨੰਦ ਵਿਹਾਰ ਤੋਂ ਜਾਣ ਵਾਲੀਆਂ ਰੇਲਾਂ ਸਮੇਂ ਸਿਰ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕੀਆਂ। ਰੇਲਵੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਕਰਮਸ਼ੀਲਾ ਭਾਗਲਪੁਰ ਗਰੀਬ ਰੱਥ, ਸੀਮਾਂਚਲ ਐਕਸਪ੍ਰੈਸ, ਬਾਬਾ ਬੈਦਿਆਨਾਥ ਧਾਮ ਦੇਵਗੜ੍ਹ ਸੁਪਰਫਾਸਟ ਐਕਸਪ੍ਰੈਸ, ਅਗਰਤਲਾ ਤੇਜਸ ਰਾਜਧਾਨੀ ਐਕਸਪ੍ਰੈਸ ਦੇ ਰੂਟ ਮੋੜ ਦਿੱਤੇ ਗਏ ਹਨ। ਇਨ੍ਹਾਂ ਰੇਲਾਂ ਨੂੰ ਦੀਨਦਿਆਲ ਉਪਾਧਿਆਏ ਜੰਕਸ਼ਨ, ਸਾਸਾਰਾਮ ਜੰਕਸ਼ਨ ਅਤੇ ਆਰਾ ਰੇਲਵੇ ਸਟੇਸ਼ਨ ਤੋਂ ਮੰਜ਼ਿਲ ਵੱਲ ਭੇਜਿਆ ਜਾਵੇਗਾ।
ਬਿਹਾਰ ਤੋਂ ਦਿੱਲੀ ਆਉਣ ਵਾਲੀਆਂ ਰੇਲ ਗੱਡੀਆਂ ਵੀ ਹੋਈਆਂ ਪ੍ਰਭਾਵਿਤ:- ਰੇਲਵੇ ਅਧਿਕਾਰੀਆਂ ਮੁਤਾਬਕ ਬਿਹਾਰ 'ਚ ਹੋਏ ਇਸ ਹਾਦਸੇ ਕਾਰਨ ਉੱਥੋਂ ਦੀਆਂ ਰੇਲ ਗੱਡੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਉੱਥੇ ਕਈ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਕਈ ਰੇਲ ਗੱਡੀਆਂ ਦੇ ਰੂਟ ਮੋੜ ਦਿੱਤੇ ਗਏ। ਡਾਇਵਰਸ਼ਨ ਕਾਰਨ ਦਿੱਲੀ ਆਉਣ ਵਾਲੀਆਂ ਰੇਲ ਗੱਡੀਆਂ ਦੇਰੀ ਨਾਲ ਪਹੁੰਚਣਗੀਆਂ। ਵਿਕਰਮਸ਼ੀਲਾ ਐਕਸਪ੍ਰੈਸ ਵੀ ਪ੍ਰਭਾਵਿਤ ਹੈ।
ਹੈਲਪਲਾਈਨ ਨੰਬਰ
- ਆਮ ਹੈਲਪਲਾਈਨ ਨੰਬਰ ਦਿੱਲੀ ਡਿਵੀਜ਼ਨ:- 9717633779
- ਨਵੀਂ ਦਿੱਲੀ ਰੇਲਵੇ ਸਟੇਸ਼ਨ ਹੈਲਪਲਾਈਨ:-011233410749717631960
- ਆਨੰਦ ਵਿਹਾਰ ਰੇਲਵੇ ਸਟੇਸ਼ਨ ਹੈਲਪਲਾਈਨ:-9717632791
- ਪ੍ਰਯਾਗਰਾਜ ਰੇਲਵੇ ਸਟੇਸ਼ਨ ਹੈਲਪਲਾਈਨ:-0532-24081280532-24073530532-2408149
- ਫਤਿਹਪੁਰ ਰੇਲਵੇ ਸਟੇਸ਼ਨ ਹੈਲਪਲਾਈਨ:-05180-22202605180-22202505180-222436
- ਕਾਨਪੁਰ ਰੇਲਵੇ ਸਟੇਸ਼ਨ ਹੈਲਪਲਾਈਨ:-0512-23230160512-23230180512-2323015
- ਇਟਾਵਾ ਰੇਲਵੇ ਸਟੇਸ਼ਨ ਹੈਲਪਲਾਈਨ:-7525001249
- ਟੁੰਡਲਾ ਰੇਲਵੇ ਸਟੇਸ਼ਨ ਹੈਲਪਲਾਈਨ:-05612-22033805612-22033905612-220337
- ਅਲੀਗੜ੍ਹ ਰੇਲਵੇ ਸਟੇਸ਼ਨ ਹੈਲਪਲਾਈਨ:-0571-2409348
- ਪਟਨਾ ਜੰਕਸ਼ਨ:- 9771449971
- ਦਾਨਾਪੁਰ ਰੇਲਵੇ ਸਟੇਸ਼ਨ:- 8905697493
- ਆਰਾ ਰੇਲਵੇ ਸਟੇਸ਼ਨ:- 8306182542
- ਚੰਦਾਵਲ:- 7759070004