ਲੁਧਿਆਣਾ:ਦੇਸ਼ ਵਿਦੇਸ਼ ਵਿੱਚ ਆਪਣਾ ਨਾਮਣਾ ਖੱਟਣ ਵਾਲਾ ਅਤੇ ਸਾਈਕਲਾਂ ਤੇ ਹੈਂਡ ਟੂਲਜ਼ ਦੇ ਨਿਰਮਾਣ ਵਿੱਚ ਚੋਟੀ 'ਤੇ ਰਹਿਣ ਵਾਲਾ ਲੁਧਿਆਣਾ ਦਾ ਖਾਣਾ ਅੱਜਕੱਲ੍ਹ ਪੰਜਾਬ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਸਿਤਾਰਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਅਦਾਕਾਰ ਅਨਿਲ ਕਪੂਰ ਦੀ ਧੀ ਰੀਆ ਕਪੂਰ ਦੇ ਵਿਆਹ ਵਿੱਚ ਲੁਧਿਆਣਾ ਦੀ ਚਨਾ ਬਰਫ਼ੀ ਵੀ ਬਾਰਾਤੀਆਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
ਕੀ ਤੁਸੀਂ ਖਾਧੀ ਹੈ ਲੁਧਿਆਣਾ ਦੀ ਚਨਾ ਬਰਫ਼ੀ ? - ਸ਼ਰਮਨ ਜੈਨ ਸਵੀਟਸ
ਲੁਧਿਆਣਾ ਦੇ ਸ਼ਰਮਨ ਜੈਨ ਸਵੀਟਸ ਦੀ ਚਨਾ ਬਰਫ਼ੀ ਅਨਿਲ ਕਪੂਰ ਨੇ ਆਪਣੀ ਬੇਟੀ ਰੀਆ ਕਪੂਰ ਦੇ ਵਿਆਹ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਬਰਾਤੀਆਂ ਲਈ ਖ਼ਾਸ ਤੌਰ ਉੱਤੇ ਮੰਗਵਾਈ ਸੀ।
ਤੁਸੀਂ ਖਾਧੀ ਹੈ ਲੁਧਿਆਣਾ ਦੀ ਚਨਾ ਬਰਫ਼ੀ
ਇਸ ਬਰਫ਼ੀ ਦੇ ਚਰਚੇ ਦੂਰ-ਦੂਰ ਤੇ ਹੋ ਰਹੇ ਹਨ। ਲੁਧਿਆਣਾ ਦੇ ਸ਼ਰਮਨ ਜੈਨ ਸਵੀਟਸ ਦੀ ਚਨਾ ਬਰਫ਼ੀ ਅਨਿਲ ਕਪੂਰ ਨੇ ਆਪਣੀ ਬੇਟੀ ਰੀਆ ਕਪੂਰ ਦੇ ਵਿਆਹ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਬਰਾਤੀਆਂ ਲਈ ਖ਼ਾਸ ਤੌਰ ਉੱਤੇ ਮੰਗਵਾਈ ਸੀ। ਇਸ ਲਈ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਵੱਲੋਂ 7 ਅਗਸਤ ਨੂੰ ਆਰਡਰ ਦਿੱਤਾ ਗਿਆ ਸੀ। ਆਰਡਰ ਮਿਲਣ ਤੋਂ ਬਾਅਦ, ਉਸ ਨੇ ਸ਼ਰਮਨ ਜੈਨ ਸਵੀਟਸ ਦੇ ਮਾਲਕ ਵਿਪਿਨ ਜੈਨ ਨੂੰ ਬੁਲਾਇਆ ਤੇ ਸ਼ਾਨਦਾਰ ਮਿਠਾਈਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।