ਹਰਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਪੰਜਾਬ ਵਿੱਚ ਵੱਧ ਰਹੇ ਬਿਜਲੀ ਸੰਕਟ ਨੂੰ ਲੈ ਕੇ ਰਾਜਘਾਟ ਵਿਖੇ ਧਰਨੇ ’ਤੇ ਬੈਠੇ। ਇਸ ਨੂੰ ਲੈ ਕੇ ਸਿਆਸਤ ਭੱਖੀ ਹੋਈ ਹੈ। ਕੈਪਟਨ ਦੇ ਇਸ ਧਰਨੇ ਦੀ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਤਿੱਖੀ ਨਿਖੇਧੀ ਕੀਤੀ ਹੈ। ਵਿਜ ਨੇ ਕਿਹਾ ਕਿ ਲੋਕਤੰਤਰ ਦੀਆਂ ਆਪਣੀਆਂ ਸੀਮਾਵਾਂ ਹਨ ਅਤੇ ਕੈਪਟਨ ਲੋਕਤੰਤਰੀ ਪ੍ਰਣਾਲੀ ਦੇ ਚੁਣੇ ਗਏ ਮੁੱਖ ਮੰਤਰੀ ਹਨ, ਉਨ੍ਹਾਂ ਨੂੰ ਇਸ ਗੱਲ ਦੀ ਪੱਤਾ ਨਹੀਂ ਹੈ। ਵਿਜ ਨੇ ਕਿਹਾ ਕਿ ਪੰਜਾਬ ਵਿੱਚ ਇਸ ਸੰਕਟ ਦਾ ਕਾਰਨ ਰੇਲ ਰੋਕੋ ਅੰਦੋਲਨ ਹੈ।
ਅਨਿਲ ਵਿਜ ਨੇ ਦਿੱਲੀ ਵਿਖੇ ਧਰਨਾ ਦੇਣ ਲਈ ਕੈਪਟਨ 'ਤੇ ਕੱਸੇ ਤੰਜ - ਬਿਜਲੀ ਸੰਕਟ
ਕੈਪਟਨ ਦੇ ਇਸ ਧਰਨੇ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਤਿੱਖੀ ਨਿਖੇਧੀ ਕੀਤੀ ਹੈ।
ਅਨਿਲ ਵਿਜ ਨੇ ਦਿੱਲੀ ਵਿਖੇ ਧਰਨਾ ਦੇਣ ਲਈ ਕੈਪਟਨ 'ਤੇ ਕੱਸੇ ਤੰਜ
ਪਿਛਲੇ ਸਮੇਂ ਵਿੱਚ 1 ਮਾਈਨਿੰਗ ਵਾਲੀ ਜਗ੍ਹਾ ਨੂੰ ਲੈ ਕੇ ਪੰਚਕੂਲਾ ਦੇ ਸਥਾਨਕ ਲੋਕਾਂ ਅਤੇ ਪੁਲਿਸ ਦਰਮਿਆਨ ਭਾਰੀ ਪੱਥਰਬਾਜ਼ੀ ਅਤੇ ਅੱਗ ਲੱਗਣ ਦੀ ਘਟਨਾ ਹੋਈ। ਜਿਸ ਨੂੰ ਲੈ ਕੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਲੋਕਾਂ ਦਾ ਵਿਰੋਧ ਵੀ ਆਪਣੇ ਤਰੀਕੇ ਨਾਲ ਜਾਇਜ਼ ਹੈ ਪਰ ਇਸ ਦਾ ਤਰੀਕਾ ਗਲਤ ਹੈ। ਵਿਜ ਨੇ ਕਿਹਾ ਕਿ ਸਾਡੇ ਬਹੁਤ ਸਾਰੇ ਕਰਮਚਾਰੀ ਜ਼ਖਮੀ ਹੋ ਗਏ ਹਨ, ਇਸ ਲਈ ਕਾਰਵਾਈ ਕਰਨੀ ਪਵੇਗੀ।
Last Updated : Nov 5, 2020, 2:50 PM IST