ਪੰਜਾਬ

punjab

ETV Bharat / bharat

Happy Birthday ਰਾਮ ਕਪੂਰ

ਬਾਲੀਵੁੱਡ ਅਦਾਕਾਰ ਅਤੇ ਟੀਵੀ ਕਲਾਕਾਰ ਰਾਮ ਕਪੂਰ ਦਾ ਜਨਮ 1 ਸਿਤੰਬਰ 1973 ਨੂੰ ਜਲੰਧਰ ਵਿੱਚ ਹੋਇਆ ਸੀ। ਕਪੂਰ ਦੀ ਮਾਤਾ ਦਾ ਨਾਂ ਰੀਟਾ ਕਪੂਰ ਅਤੇ ਪਿਤਾ ਦਾ ਨਾਂ ਅਨਿਲ ਕਪੂਰ ਸੀ।

ਜਨਮ ਦਿਨ ਮੁਬਾਰਕ ਰਾਮ ਕਪੂਰ
ਜਨਮ ਦਿਨ ਮੁਬਾਰਕ ਰਾਮ ਕਪੂਰ

By

Published : Sep 1, 2021, 10:16 AM IST

ਚੰਡੀਗੜ੍ਹ:ਬਾਲੀਵੁੱਡ ਅਦਾਕਾਰ ਅਤੇ ਟੀਵੀ ਕਲਾਕਾਰ ਰਾਮ ਕਪੂਰ ਦਾ ਜਨਮ 1 ਸਤੰਬਰ 1973 ਨੂੰ ਜਲੰਧਰ ਵਿੱਚ ਹੋਇਆ ਸੀ। ਕਪੂਰ ਦੀ ਮਾਤਾ ਦਾ ਨਾਂ ਰੀਟਾ ਕਪੂਰ ਅਤੇ ਪਿਤਾ ਦਾ ਨਾਂ ਅਨਿਲ ਕਪੂਰ ਸੀ। ਉਨ੍ਹਾਂ ਨੇ ਆਪਣੀ ਸ਼ੁਰੁਆਤੀ ਪੜਾਈ ਕਰਨ ਤੋਂ ਬਾਅਦ ਸ਼ੇਰਵੂਡ ਕਾਲਜ, ਮੁੰਬਈ ਤੋਂ ਆਪਣਾ ਉੱਚ ਸਿੱਖਿਆ ਪ੍ਰਾਪਤ ਕੀਤੀ। ਰਾਮ ਨੂੰ ਆਪਣੇ ਸਕੂਲੀ ਦਿਨਾਂ ਤੋਂ ਹੀ ਫ਼ਿਲਮੀ ਦੁਨੀਆਂ ਦੀ ਲਗਨ ਸੀ।

ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੁਆਤ ਸਾਲ 1997 ਵਿੱਚ ਟੈਲੀਵਿਜਨ ਸ਼ੋਅ ਨਿਆਂ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਤਿੰਨ ਹੋਰ ਸ਼ੋ ਵਿੱਚ ਨਜ਼ਰ ਆਏ। ਇਨ੍ਹਾਂ ਸ਼ੋਅ ਦੇ ਨਾਂ ਹਿਨਾ, ਸੰਘਰਸ਼ ਅਤੇ ਕਵਿਤਾ। ਇਸ ਦੇ ਬਾਅਦ ਉਨ੍ਹਾਂ ਨੇ ਛੋਟੇ ਪਰਦੇ ਦੇ ਕਈ ਹਿਟ ਸ਼ੋਅ ਵਿੱਚ ਕੰਮ ਕੀਤਾ। ਕਪੂਰ ਛੋਟੇ ਪਰਦੇ ਦੇ ਨਾਲ-ਨਾਲ ਵੱਡੇ ਪਰਦੇ ਦੇ ਵੀ ਕਾਫ਼ੀ ਚੰਗੇ ਸਟਾਰ ਹੈ। ਉਨ੍ਹਾਂ ਨੇ ਛੋਟੇ ਪਰਦੇ ਦੀ ਤਰ੍ਹਾਂ ਵੱਡੇ ਪਰਦੇ ਉੱਤੇ ਵੀ ਆਪਣੀ ਪਹੁੰਚ ਰੱਖੀ ਹੈ। ਰਾਮ ਕਪੂਰ ਦਾ ਆਖਰੀ ਟੀਵੀ ਸ਼ੋਅ ‘ਬੜੇ ਅੱਛੇ ਲਗਤੇ ਹੋ' ਸੀ।

ਕਪੂਰ ਨੇ ਵੱਡੇ ਪਰਦੇ ਉੱਤੇ ਫਰਹਾਨ ਅਖਤਰ ਦੀ ਫਿਲਮ ਕਾਰਤਕ ਕਲਿੰਗ ਕਾਰਤਕ ਨਾਲ ਡੇਬਿਊ ਕੀਤਾ ਸੀ। ਇਸ ਫਿਲਮ ਉਨ੍ਹਾਂ ਦੇ ਅਦਾਕਾਰੀ ਨੂੰ ਆਲੋਚਕਾਂ ਦੁਆਰਾ ਕਾਫ਼ੀ ਸਰਾਹਿਆ ਵੀ ਗਿਆ ਸੀ। ਇਸਦੇ ਬਾਅਦ ਉਨ੍ਹਾਂ ਨੇ ਕਾਫ਼ੀ ਫਿਲਮਾਂ ਵਿੱਚ ਕੰਮ ਕੀਤਾ।

ਇਹ ਵੀ ਪੜੋ:ਜਨਮ ਦਿਨ ਮੁਬਾਰਕ ਰਾਜ ਕੁਮਾਰ ਰਾਓ

ABOUT THE AUTHOR

...view details