ਮੱਧ ਪ੍ਰਦੇਸ਼ (ਨਰਸਿੰਘਪੁਰ): ਕੋਰੋਨਾ ਟੀਕਾਕਰਨ ਦਾ ਕੰਮ ਦੇਸ਼ ਭਰ ਵਿੱਚ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਅਜਿਹੇ ਦੌਰ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿਥੇ ਕਿ ਹੈਦਰਾਬਾਦ ਤੋਂ ਪੰਜਾਬ ਜਾਣ ਲਈ ਵੈਕਸੀਨ ਦਾ ਕੰਟੇਨਰ ਲੈ ਕੇ ਨਿਕਲਿਆ ਅਮੇਟੀ ਦਾ ਡਰਾਈਵਰ ਕਰੇਲੀ ’ਚ ਕੰਟੇਨਰ ਛੱਡ ਭੱਜ ਗਿਆ। ਸਵੇਰ ਤੋਂ ਰਾਤ ਤੱਕ ਕੰਟੇਨਰ ਪੁਲਿਸ ਦੀ ਹਿਰਾਸਤ ’ਤ ਰਿਹਾ। ਉਸਤੋਂ ਮਗਰੋਂ ਇੱਕ ਹੋਰ ਡਰਾਈਵਰ ਨਾਗਪੁਰ ਤੋਂ ਆਇਆ ਤਾਂ ਫੇਰ ਕੰਟੇਨਰ ਨੂੰ ਭੇਜਣ ਦੀ ਕਾਰਵਾਈ ਕੀਤੀ ਗਈ।
ਇਹ ਵੀ ਪੜੋ: 400 ਸਾਲਾਂ ਪ੍ਰਕਾਸ਼ ਦਿਹਾੜੇ 'ਤੇ ਪੀਐਮ ਮੋਦੀ ਗੁਰਦੁਆਰਾ ਸੀਸ ਗੰਜ ਸਾਹਿਬ 'ਚ ਹੋਏ ਨਤਮਸਤਕ
ਕੰਟੇਨਰ ’ਚ ਰੱਖੀਆ ਵੈਕਸੀਨ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰ ਤੋਂ ਖੜੇ ਕੰਟੇਨਰ ਨੂੰ ਲੋਕਾਂ ਨੇ ਸ਼ੱਕੀ ਨਿਗ੍ਹਾ ਨਾਲ ਦੇਖਿਆ ਤਾਂ ਉਸ ਤੋਂ ਮਗਰੋਂ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਉਸ ਤੋਂ ਮਗਰੋਂ ਮੌਕੇ ’ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੰਟੇਨਰ ਨੂੰ ਆਪਣੇ ਕਬਜੇ ’ਚ ਲੈ ਲਿਆ। ਕਰੇਲੀ ਨਗਰ ਦੇ ਬੱਸ ਸਟੈਂਡ ਸ਼ੁਕਰਵਾਰ ਨੂੰ ਲੋਕਾਂ ਨੇ ਕੰਟੇਨਰ ਨੂੰ ਸਟਾਟ ਖੜੇ ਨੂੰ ਦੇਖਿਆ। ਜਦੋਂ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੰਟੇਨਰ ਉਥੇ ਹੀ ਖੜਾ ਦੇਖਿਆ ਗਿਆ ਤਾਂ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਮੌਕੇ ’ਤੇ ਪਹੁੰਚੀ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ’ਚ ਵੈਕਸੀਨ ਹਨ। ਉਥੇ ਹੀ ਕਰੇਲੀ ਥਾਣੇ ਦੇ ਪੁਲਿਸ ਅਧਿਕਾਰੀ ਅਸ਼ੀਸ਼ ਬੋਪਚੇ ਨੇ ਦੱਸਿਆ ਕਿ ਇਸ ਕੰਟੇਨਰ ਵਿੱਚ ਟੀਕੇ ਹਨ ਜੋ ਹੈਦਰਾਬਾਦ ਤੋਂ ਪੰਜਾਬ ਲਈ ਰਵਾਨਾ ਭੇਜੇ ਜਾ ਰਹੇ ਸਨ।