ਨਵੀਂ ਦਿੱਲੀ:ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸਰਕਾਰ ਨੇ 'ਚੋਣ ਬਾਂਡ' ਦੀ 19ਵੀਂ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ 1 ਜਨਵਰੀ ਤੋਂ 10 ਜਨਵਰੀ ਤੱਕ ਵਿਕਰੀ ਲਈ ਖੁੱਲ੍ਹੇ ਰਹਿਣਗੇ।
ਸਿਆਸੀ ਫੰਡਿੰਗ ਵਿੱਚ ਪਾਰਦਰਸ਼ਤਾ ਲਿਆਉਣ ਦੇ ਯਤਨਾਂ ਦੇ ਹਿੱਸੇ ਵਜੋਂ ਪਾਰਟੀਆਂ ਨੂੰ ਨਕਦ ਦਾਨ ਦੇ ਵਿਕਲਪ ਵਜੋਂ ਚੋਣ ਬਾਂਡ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਵਿਰੋਧੀ ਪਾਰਟੀਆਂ ਅਜਿਹੇ ਬਾਂਡ ਰਾਹੀਂ ਫੰਡਿੰਗ ਵਿੱਚ ਕਥਿਤ ਪਾਰਦਸ਼ਤਾ ਨਾ ਹੋਣ ਨੂੰ ਲੈਕੇ ਚਿੰਤਾਵਾਂ ਜ਼ਾਹਰ ਕਰ ਰਹੀਆਂ ਹਨ।
ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਵਿਕਰੀ ਦੇ 19ਵੇਂ ਪੜਾਅ ਵਿੱਚ, ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੂੰ 1 ਜਨਵਰੀ ਤੋਂ 10 ਜਨਵਰੀ, 2022 ਤੱਕ ਆਪਣੀਆਂ 29 ਸ਼ਾਖਾਵਾਂ ਰਾਹੀਂ ਚੋਣ ਬਾਂਡ ਜਾਰੀ ਕਰਨ ਅਤੇ ਨਕਦੀ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।"