ਚੰਡੀਗੜ੍ਹ: ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Javelin Thrower Neeraj Chopra) ਨੇ ਟੋਕੀਓ ਓਲੰਪਿਕ (Tokyo Olympics 2021) ਚ ਗੋਲਡ (Neeraj Chopra Gold Tokyo Olympics) ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਟੋਕੀਓ ਓਲੰਪਿਕ ’ਚ ਭਾਰਤ ਦੀ ਝੋਲੀ ਚ ਗੋਲਡ ਪਾਉਣ ਵਾਲੇ ਪਹਿਲੇ ਐਥਲੀਟ ਹਨ। ਉਨ੍ਹਾਂ ਦੇ ਗੋਲਡ ਮੈਡਲ ਜਿੱਤਣ ’ਤੇ ਜਿੱਥੇ ਇੱਕ ਪਾਸੇ ਉਨ੍ਹਾਂ ਤੇ ਇਨਾਮਾਂ ਦੀ ਬਰਸਾਤ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਨੈਸ਼ਨਲ ਕ੍ਰਸ਼ (national crush) ਵੀ ਬੋਲਿਆ ਜਾ ਰਿਹਾ ਹੈ ਅਤੇ ਕੁੜੀਆਂ ਦੇ ਵਿੱਚ ਨੀਰਜ ਬੇਹੱਦ ਮਸ਼ਹੂਰ ਹੋ ਗਏ ਹਨ।
ਚੰਡੀਗੜ੍ਹ ਦੀ ਕੁੜੀਆਂ ਉਨ੍ਹਾਂ ਨੂੰ ਆਈ ਲਵ ਯੂ ਬੋਲ ਰਹੀਆਂ ਹਨ। ਚੰਡੀਗੜ੍ਹ ਦੀ ਕੁੜੀਆਂ ਨੇ ਨੀਰਜ ਚੋਪੜਾ ਦੀ ਜਿੱਤ ’ਤੇ ਕਾਫੀ ਕੁਸ਼ੀ ਜਤਾਈ ਹੈ ਅਤੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਹੈ। ਕੁੜੀਆਂ ਦਾ ਕਹਿਣਾ ਹੈ ਕਿ ਨੀਰਜ ਚੋਪੜਾ ਨੇ ਦੇਸ਼ ਦੇ ਲਈ ਇੱਕ ਅਜਿਹਾ ਕੰਮ ਕੀਤਾ ਹੈ ਕਿ ਜੋ ਅਸੰਭਵ ਲੱਗ ਰਿਹਾ ਸੀ। ਉਨ੍ਹਾਂ ਨੇ ਐਥਲੀਟਸ ਚ ਦੇਸ਼ ਨੂੰ ਪਹਿਲਾਂ ਗੋਲਡ ਮੈਡਲ ਦਿੱਤਾ ਹੈ। ਕੁੜੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਉਹ ਭਾਰਤ ਨੂੰ ਇੰਨ੍ਹਾ ਵੱਡਾ ਸਨਮਾਨ ਦੇ ਸਕੇ ਹਨ।
ਇਸਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਭਾਰਤੀ ਦੌੜਾਕ ਸਵਰਗਵਾਸੀ ਮਿਲਖਾ ਸਿੰਘ ਦਾ ਵੀ ਸੁਪਣਾ ਪੂਰਾ ਕੀਤਾ ਹੈ। ਕਿਉਂਕਿ ਮਿਲਖਾ ਸਿੰਘ ਹਮੇਸ਼ਾ ਇਹੀ ਚਾਹੁੰਦੇ ਸੀ ਕਿ ਐਥਲੀਟਸ ਚ ਕੋਈ ਭਾਰਤੀ ਮੈਡਲ ਜਿੱਤੇ ਅਤੇ ਸਟੇਡੀਅਮ ਚ ਰਾਸ਼ਟਰੀ ਗੀਤ ਬਜਾਇਆ ਜਾਵੇ। ਉਨ੍ਹਾਂ ਦੇ ਇਸ ਸੁਪਣੇ ਨੂੰ ਨੀਰਜ ਚੋਪੜਾ ਨੇ ਸੋਨੇ ਦਾ ਤਮਗਾ ਜਿੱਤੇ ਕੇ ਪੂਰਾ ਕੀਤਾ ਹੈ।