ਚੰਡੀਗੜ੍ਹ ਡੈਸਕ : 26 ਜੁਲਾਈ ਦਾ ਦਿਨਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਫੌਜ ਦੀ ਬਹਾਦਰੀ ਨੂੰ ਯਾਦ ਕਰਨ ਦਾ ਦਿਨ ਵੀ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਾਲੇ ਹੋਈਆਂ ਮਹੱਤਵਪੂਰਨ ਜੰਗਾਂ ਵਿੱਚੋਂ ਇਸ ਜੰਗ ਨੂੰ ਇੱਕ ਮੰਨਿਆ ਜਾਂਦਾ ਹੈ। ਯਾਦ ਰਹੇ ਕਿ ਇਹ ਯੁੱਧ 3 ਮਈ, 1999 ਨੂੰ ਸ਼ੁਰੂ ਹੋਈ ਸੀ ਅਤੇ 26 ਜੁਲਾਈ, 1999 ਨੂੰ ਯੁੱਧ ਦਾ ਅੰਤ ਹੋਇਆ ਸੀ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਨੂੰ ਖਤਮ ਹੋਏ ਨੂੰ 24 ਸਾਲ ਹੋ ਗਏ ਹਨ। ਇਹ ਯੁੱਧ ਦੋ ਮਹੀਨੇ ਚੱਲਿਆ ਸੀ। ਜ਼ਿਕਰਯੋਗ ਹੈ ਕਿ 3 ਮਈ 1999 ਨੂੰ ਇਹ ਯੁੱਧ ਸ਼ੁਰੂ ਹੋਇਆ ਤੇ ਭਾਰਤੀ ਫੌਜ ਨੂੰ ਇਲਾਕੇ ਵਿੱਚ ਪਾਕਿਸਤਾਨੀ ਸੈਨਿਕਾਂ ਅਤੇ ਅੱਤਵਾਦੀਆਂ ਬਾਰੇ ਜਾਣਕਾਰੀ ਮਿਲੀ ਸੀ।
ਇਸ ਤਰ੍ਹਾਂ ਹੋਈ ਸ਼ੁਰੂਆਤ : ਇਸ ਤੋਂ ਬਾਅਦ 5 ਮਈ 1999 ਨੂੰ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਇਲਾਕੇ ਦਾ ਮੁਆਇਨਾ ਕੀਤਾ ਗਿਆ ਅਤੇ ਇਸ ਦਿਨ ਪੰਜਾਂ ਅਫਸਰਾਂ ਨੂੰ ਪਾਕਿਸਤਾਨੀ ਫੌਜ ਵੱਲੋਂ ਫੜ ਕੇ ਮਾਰ ਦਿੱਤਾ ਗਿਆ ਸੀ। ਇਸੇ ਦਿਨ ਪਾਕਿਸਤਾਨੀ ਫੌਜ ਨੇ ਕਾਰਗਿਲ 'ਚ ਭਾਰਤੀ ਫੌਜ ਦੇ ਗੋਲਾ ਬਾਰੂਦ ਦੇ ਢੇਰ ਨੂੰ ਤਬਾਹ ਕੀਤਾ ਅਤੇ 10 ਮਈ ਤੋਂ 25 ਮਈ 1999 ਤੱਕ ਹੋਰ ਘੁਸਪੈਠ ਹੋਈ ਅਤੇ ਇਸਦੇ ਖਿਲਾਫ ਰਣਨੀਤੀ ਬਣਾਈ ਗਈ। ਇਸ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨੀ ਫੌਜਾਂ ਦੇ ਕਬਜ਼ੇ ਵਾਲੀਆਂ ਉੱਚੀਆਂ ਥਾਵਾਂ ਉੱਤੇ ਕਬਜ਼ੇ ਨੂੰ ਖਤਮ ਕਰਨ ਲਈ 'ਆਪ੍ਰੇਸ਼ਨ ਵਿਜੇ' ਸ਼ੁਰੂ ਕੀਤਾ।
ਇਸ ਤੋਂ ਬਾਅਦ 26 ਮਈ 1999 ਨੂੰ ਭਾਰਤੀ ਹਵਾਈ ਸੈਨਾ ਨੇ 'ਆਪ੍ਰੇਸ਼ਨ ਸਫੇਦ ਸਾਗਰ' ਸ਼ੁਰੂ ਕੀਤਾ ਅਤੇ ਪਾਕਿਸਤਾਨੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਮਈ 27 ਤੋਂ 28 ਮਈ, 1999 ਤੱਕ ਪਾਕਿਸਤਾਨੀ ਫੌਜ ਨੇ ਭਾਰਤੀ ਹਵਾਈ ਸੈਨਾ ਦੇ ਤਿੰਨ ਮਿਗ-21, ਮਿਗ-27 ਅਤੇ ਐਮਆਈ-17 ਜਹਾਜ਼ਾਂ ਨੂੰ ਗੋਲੀ ਮਾਰ ਕੇ ਤਬਾਹ ਕੀਤਾ। 31 ਮਈ 1999 ਨੂੰ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪਾਕਿਸਤਾਨ ਨਾਲ "ਜੰਗ ਵਰਗੀ ਸਥਿਤੀ" ਦਾ ਐਲਾਨ ਕੀਤਾ ਸੀ। 1 ਜੂਨ 1999 ਨੂੰ ਪਾਕਿਸਤਾਨ ਨੇ ਕਸ਼ਮੀਰ ਅਤੇ ਲੱਦਾਖ 'ਚ ਨੈਸ਼ਨਲ ਹਾਈਵੇ-1 'ਤੇ ਗੋਲਾਬਾਰੀ ਕੀਤੀ ਅਤੇ 5 ਜੂਨ 1999 ਨੂੰ ਭਾਰਤ ਨੇ ਤਿੰਨ ਪਾਕਿਸਤਾਨੀ ਸੈਨਿਕਾਂ ਤੋਂ ਬਰਾਮਦ ਕੀਤੇ ਦਸਤਾਵੇਜ਼ ਜਾਰੀ ਕੀਤੇ ਅਤੇ ਪਾਕਿਸਤਾਨ ਦੀ ਜੰਗ ਵਿੱਚ ਸਿੱਧੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਸੀ।
ਜ਼ਿਕਰਯੋਗ ਹੈ ਕਿ 9 ਜੂਨ, 1999 ਨੂੰ ਭਾਰਤੀ ਫੌਜ ਨੇ ਬਟਾਲਿਕ ਸੈਕਟਰ 'ਚ ਦੋ ਅਹਿਮ ਟਿਕਾਣਿਆਂ 'ਤੇ ਕਬਜ਼ਾ ਕੀਤਾ ਅਤੇ 10 ਜੂਨ 2023 ਨੂੰ ਪਾਕਿਸਤਾਨ ਨੇ ਜਾਟ ਰੈਜੀਮੈਂਟ ਦੇ 6 ਭਾਰਤੀ ਜਵਾਨਾਂ ਦੀਆਂ ਕੱਟੀਆਂ ਹੋਈਆਂ ਲਾਸ਼ਾਂ ਮੋੜੀਆਂ ਸਨ। ਇਸ ਤੋਂ ਬਾਅਦ 11 ਜੂਨ 1999 ਨੂੰ ਭਾਰਤ ਨੇ ਘੁਸਪੈਠ ਵਿੱਚ ਪਾਕਿਸਤਾਨੀ ਫੌਜ ਦੀ ਸ਼ਮੂਲੀਅਤ ਦਾ ਇੱਕ ਹੋਰ ਸਬੂਤ ਜਾਰੀ ਕੀਤਾ। 13 ਜੂਨ 1999 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਾਰਗਿਲ ਦਾ ਦੌਰਾ। 15 ਜੂਨ 1999 ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਵੱਲੋਂ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਕਾਰਗਿਲ ਤੋਂ ਸਾਰੀਆਂ ਪਾਕਿਸਤਾਨੀ ਫ਼ੌਜਾਂ ਨੂੰ ਵਾਪਸ ਮੋੜਨ ਲਈ ਮਜ਼ਬੂਰ ਕੀਤਾ ਗਿਆ।
ਯਾਦ ਰਹੇ ਕਿ 4 ਜੁਲਾਈ 1999 ਨੂੰ ਭਾਰਤੀ ਫੌਜ ਨੇ ਟਾਈਗਰ ਹਿੱਲ 'ਤੇ ਕਬਜਾ ਕੀਤਾ ਅਤੇ ਬਟਾਲਿਕ ਸੈਕਟਰ ਤੋਂ ਪਾਕਿਸਤਾਨੀ ਫ਼ੌਜਾਂ ਪਿੱਛੇ ਮੋੜ ਦਿੱਤਾ ਗਿਆ ਅਤੇ 5 ਜੁਲਾਈ 1999 ਨੂੰ ਭਾਰਤੀ ਫੌਜ ਨੇ ਦਰਾਸ 'ਤੇ ਕਬਜ਼ਾ ਕੀਤਾ। ਜਦੋਂ ਕਿ 12 ਜੁਲਾਈ 1999 ਨੂੰ ਪਾਕਿਸਤਾਨੀ ਫੌਜਾਂ ਨੇ ਕਾਰਗਿਲ ਤੋਂ ਆਪਣੀ ਵਾਪਸੀ ਕੀਤੀ ਤੇ ਨਵਾਜ਼ ਸ਼ਰੀਫ਼ ਨੇ ਭਾਰਤ ਨਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ। 14 ਜੁਲਾਈ 1999 ਨੂੰ ਪ੍ਰਧਾਨ ਮੰਤਰੀ ਵਾਜਪਾਈ ਨੇ 'ਆਪ੍ਰੇਸ਼ਨ ਵਿਜੇ' ਨੂੰ ਸਫਲ ਕੀਤਾ ਅਤੇ 26 ਜੁਲਾਈ 1999 ਨੂੰ ਕਾਰਗਿਲ ਯੁੱਧ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਭਾਰਤੀ ਫੌਜਾਂ ਦੀ ਜਿੱਤ ਹੋਈ।