ਨਵੀਂ ਦਿੱਲੀ : ਕਿਸਾਨ ਦੇ ਟਰੈਕਟਰ ਤੋਂ ਦਿੱਲੀ ਕਿਉਂ ਡਰਦੀ ਹੈ। ਸਿਆਸੀ ਦਲ ਆਪਣੇ ਕਾਫਿਲੇ 'ਚ ਲਗਜ਼ਰੀ ਗੱਡੀਆਂ ਲੈ ਕੇ ਚੱਲਦੇ ਹਨ ਤਾਂ ਕਿਸਾਨ ਦੇ ਟਰੈਕਟਰ ਲੈ ਕੇ ਚੱਲਣ ਨਾਲ ਕੀ ਦਿੱਕਤ ਹੈ? ਦਿੱਲੀ ਦੀ ਮਖਮਲੀ ਸੜਕਾਂ 'ਤੇ ਕਿਸਾਨ ਟਰੈਕਟਰ ਦੌੜਦਾ ਰਹੇਗਾ। ਦਰਅਸਲ ਇਹ ਇਸ ਲਈ ਵੀ ਜ਼ਰੂਰੀ ਹੈ ਕਿ ਦਿੱਲੀ ਕਿਸਾਨਾਂ ਨੂੰ ਯਾਦ ਰੱਖੇ। ਕਿਸਾਨ ਇਧਰ ਨਹੀਂ ਆਇਆ ਤਾਂ ਦਿੱਲੀ ਕਿਸਾਨਾਂ ਨੂੰ ਭੁੱਲ ਗਈ ਹੈ ਅਤੇ ਕਿਸਾਨਾਂ ਦੀ ਅਣਦੇਖੀ ਕਰ ਕੰਪਨੀਆਂ ਦੀ ਗੋਦ 'ਚ ਜਾ ਬੈਠੀ ਹੈ।
ਕੀ ਕਿਤੇ ਵੀ ਇੰਝ ਹੁੰਦਾ ਹੋਵੇਗਾ ਕਿ ਖੇਤੀ ਕਾਨੂੰਨ ਕਾਰਪੋਰੇਟ ਕੰਪਨੀਆਂ ਦੇ ਹਿੱਤ ਸਾਧਣ ਲਈ ਬਣਾਏ ਜਾਂਦੇ ਹੋਣ। ਖੇਤੀ ਕਾਨੂੰਨ ਤਾਂ ਕਿਸਾਨਾਂ ਦੇ ਹੱਕ ਵਿੱਚ ਹੋਣੇ ਚਾਹੀਦੇ ਹਨ। ਹੁਣ ਕਿਸਾਨਾਂ ਨੇ ਠਾਣ ਲਿਆ ਹੈ ਕਿ ਦਿੱਲੀ ਦੀ ਯਾਦਦਾਸ਼ਤ ਨੂੰ ਚੰਗਾ ਰੱਖਾਂਗੇ। ਦਿੱਲੀ ਦੀਆਂ ਸੜਕਾਂ ਦੇ ਕੰਢੇ ਕਿਸਾਨ ਟਰੈਕਟਰਾਂ ਦੇ ਵੱਡੇ-ਵੱਡੇ ਹੋਰਡਿੰਗਸ ਲਗਵਾਉਣਗੇ। ਇਹ ਗੱਲਾਂ ਐਤਵਾਰ ਨੂੰ ਗਾਜੀਪੁਰ ਬਾਰਡਰ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਹੀ ਹੈ।
ਐਤਵਾਰ ਨੂੰ ਵੀ ਪੁੱਜਦੇ ਰਹੇ ਟਰੈਕਟਰ
ਕਿਸਾਨ ਨੇਤਾਵਾਂ ਦੇ ਮੁਤਾਬਕ, ਸ਼ੁੱਕਰਵਾਰ ਨੂੰ ਗਾਜੀਪੁਰ ਬਾਰਡਰ 'ਤੇ ਕਿਸਾਨ ਟਰੈਕਟਰਾਂ ਦੇ ਆਉਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ ਉਹ ਐਤਵਾਰ ਨੂੰ ਵੀ ਜਾਰੀ ਰਿਹਾ। ਐਤਵਾਰ ਨੂੰ ਗਾਜ਼ਿਆਬਾਦ ਦੇ ਸਦਰਪੁਰ ਤੇ ਰਈਸਪੁਰ ਸਣੇ ਨੇੜਲੇ ਪਿੰਡਾਂ ਤੋਂ ਟਰੈਕਟਰ ਮਾਰਚ ਗਾਜੀਪੁਰ ਬਾਰਡਰ ਪੁੱਜਾ। ਮਾਰਚ ਵਿੱਚ ਸ਼ਾਮਲ ਕਿਸਾਨਾਂ ਦਾ ਕਹਿਣਾ ਸੀ ਉਨ੍ਹਾਂ ਨੂੰ ਇਥੇ ਆਉਣ ਲਈ ਸੱਦਾ ਨਹੀਂ ਦਿੱਤੀ ਗਿਆ, ਪਰ ਉਹ ਇਥੇ ਖ਼ੁਦ ਦੀ ਮਰਜ਼ੀ ਨਾਲ ਆਏ ਹਨ।