ਭਾਰਤੀ ਕਿਸਾਨ ਯੂਨੀਅਨ ਦੇ ਬਲਬੀਰ ਰਾਜੋਵਾਲ ਨੇ ਕਿਹਾ ਸ਼ਹੀਦ ਦਿਵਸ 'ਤੇ, ਅਸੀਂ ਕਿਸਾਨ ਅੰਦੋਲਨ ਲਈ ਪੂਰੇ ਭਾਰਤ ਵਿਚ ਜਨਤਕ ਰੈਲੀਆਂ ਕਰਾਂਗੇ। ਅਸੀਂ ਇੱਕ ਦਿਨ ਦਾ ਵਰਤ ਵੀ ਰੱਖਾਂਗੇ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਹੋਈ ਹਿੰਸਾ ਕਰਕੇ 1 ਫਰਵਰੀ ਨੂੰ ਸੰਸਦ ਦਾ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ।
ਟਰੈਕਟਰ ਪਰੇਡ ਹਿੰਸਾ: ਕਿਸਾਨਾਂ ਨੇ ਰੱਦ ਕੀਤਾ 1 ਫ਼ਰਵਰੀ ਦਾ ਸੰਸਦ ਮਾਰਚ
21:23 January 27
ਟਰੈਕਟਰ ਪਰੇਡ ਹਿੰਸਾ: ਕਿਸਾਨਾਂ ਨੇ ਰੱਦ ਕੀਤਾ 1 ਫ਼ਰਵਰੀ ਦਾ ਸੰਸਦ ਮਾਰਚ
19:31 January 27
ਚਿੱਲਾ ਬਾਰਡਰ ਤੋਂ ਬੀਕੇਯੂ ਭਾਨੂੰ ਨੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕੀਤਾ ਖ਼ਤਮ
ਉੱਤਰ ਪ੍ਰਦੇਸ਼ ਨੋਇਡਾ ਦੇ ਏਡੀਸੀਪੀ ਰਣਵਿਜੇ ਸਿੰਘ ਨੇ ਕਿਹਾ ਕਿ ਬੀਕੇਯੂ ਭਾਨੂੰ ਨੇ ਚਿੱਲਾ ਬਾਰਡਰ ਤੋਂ ਆਪਣਾ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਖ਼ਤਮ ਕਰ ਦਿੱਤਾ ਹੈ। ਜੋ ਟ੍ਰੈਫ਼ਿਕ ਇੱਥੇ ਕਿਸਾਨ ਅੰਦੋਲਨ ਕਾਰਨ ਰੁਕਿਆ ਹੋਇਆ ਸੀ ਹੁਣ ਉਸ ਨੂੰ ਉਹ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹ ਹਨ।
18:19 January 27
ਬੀਕੇਯੂ ਭਾਨੂ ਦੇ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਦੇ ਐਲਾਨ ਤੋਂ ਬਾਅਦ ਕੁਝ ਕਿਸਾਨ ਚਿੱਲਾ ਹੱਦ ‘ਤੇ ਆਪਣੇ ਤੰਬੂ ਲਾਉਂਦੇ ਹੋਏ
ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਦੇ ਐਲਾਨ ਤੋਂ ਬਾਅਦ ਕੁਝ ਕਿਸਾਨ ਚਿੱਲਾ ਹੱਦ ‘ਤੇ ਆਪਣੇ ਤੰਬੂ ਲਾਉਂਦੇ ਹੋਏ ਦਿਖਾਈ ਦਿੱਤੇ ਹਨ।
18:03 January 27
ਦਿੱਲੀ ਪੁਲਿਸ ਨੇ ਹਿੰਸਾ ਲਈ ਦਰਜ ਐਫ਼ਆਈਆਰ 'ਚ 37 ਕਿਸਾਨ ਆਗੂਆਂ ਨੂੰ ਦੱਸਿਆ ਜ਼ਿੰਮੇਵਾਰ
ਦਿੱਲੀ ਪੁਲਿਸ ਨੇ ਕਿਹਾ ਕਿ ਦਰਜ ਕੀਤੀ ਗਈ ਐਫ਼ਆਈਆਰ ਵਿੱਚ 37 ਕਿਸਾਨ ਆਗੂ ਮੇਧਾ ਪਾਟੇਕਰ, ਬੂਟਾ ਸਿੰਘ, ਯੋਗੇਂਦਰ ਯਾਦਵ ਨੂੰ ਕੱਲ੍ਹ ਦੀ ਹਿੰਸਾ ਲਈ ਜ਼ਿੰਮੇਵਾਰ ਦੱਸਿਆ ਹੈ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਗਣਤੰਤਰ ਦਿਵਸ ਦੀ ਪਰੇਡ ਵਿੱਚ ਵਿਘਨ ਪਾਉਣ ਲਈ ਆਪਸੀ ਸਹਿਮਤੀ ਵਾਲੇ ਰਸਤੇ ਅਤੇ ਕਿਸਾਨਾਂ ਦੀ ਰੈਲੀ ਦਾ ਸਮਾਂ ਨਾ ਅਪਣਾਉਣ ਵਰਗੇ ਕੰਮ ਕੀਤੇ ਗਏ।
17:49 January 27
ਦਿੱਲੀ 'ਚ ਜੋ ਵਾਪਰਿਆ ਉਹ ਗ਼ਲਤ ਸੀ, ਪਰ ਅਜੇ ਵੀ ਕਿਸਾਨਾਂ ਨਾਲ ਹਾਂ: ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੱਲ੍ਹ ਜੋ ਦਿੱਲੀ ਵਿੱਚ ਵਾਪਰਿਆ ਉਹ ਗ਼ਲਤ ਸੀ ਪਰ ਮੈਂ ਅਜੇ ਵੀ ਕਿਸਾਨਾਂ ਨਾਲ ਖੜ੍ਹਾ ਹਾਂ ਕਿਉਂਕਿ ਖੇਤੀ ਕਾਨੂੰਨ ਗ਼ਲਤ ਹਨ ਅਤੇ ਸੰਘੀ ਨਸਲਾਂ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਅਵਾਜ਼ ਵੱਲ ਧਿਆਨ ਦੇਣ। ਸਰਕਾਰ ਨੂੰ ਲੋਕਾਂ ਦੀ ਸਰਕਾਰ ਦੀ ਇੱਛਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
17:28 January 27
ਦਿੱਲੀ ਵਿੱਚ ਜੋ ਹੋਇਆ, ਉਹ ਕੇਂਦਰ ਸਰਕਾਰ ਦੀ ਸਾਜਿਸ਼ ਸੀ: ਅਭੈ ਚੌਟਾਲਾ
ਆਈਐਨਐਲਡੀ ਦੇ ਅਭੈ ਚੌਟਾਲਾ ਨੇ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ ਕਿ ਜੋ ਕਿਸਾਨ ਆਗੂ ਅੰਦੋਲਨ ਦੀ ਅਗਵਾਈ ਕਰ ਰਹੇ ਸੀ, ਉਨ੍ਹਾਂ ਦੇ ਵਿਰੁੱਧ ਕੇਂਦਰ ਸਰਕਾਰ ਨੇ ਮੁਕੱਦਮੇ ਦਰਜ ਕੀਤੇ ਹਨ। ਕੱਲ੍ਹ ਦਿੱਲੀ ਵਿੱਚ ਜੋ ਹੋਇਆ ਹੈ ਉਹ ਕੇਂਦਰ ਸਰਕਾਰ ਦੀ ਸਾਜਿਸ਼ ਸੀ।
17:22 January 27
ਅੰਦੋਲਨ ਦੀ ਆੜ 'ਚ ਹੋਈ ਹਿੰਸਾ ਲਈ ਸਿੱਧਾ ਗ੍ਰਹਿ ਮੰਤਰੀ ਸ਼ਾਹ ਜ਼ਿੰਮੇਵਾਰ: ਸੁਰਜੇਵਾਲਾ
ਕਾਂਗਰਸ ਬੁਲਾਰਾ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿੱਚ ਹੋਈ ਹਿੰਸਾ ਲਈ ਸਿੱਧੇ ਤੌਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਇੱਕ ਪਲ ਵੀ ਆਪਣੇ ਅਹੁਦੇ ਉੱਤੇ ਰਹਿਣ ਦਾ ਅਧਿਕਾਰ ਨਹੀਂ, ਉਨ੍ਹਾਂ ਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ। ਭਾਰਤੀ ਰਾਸ਼ਟਰੀ ਕਾਂਗਰਸ ਦੀ ਇਹ ਮੰਗ ਹੈ।
17:11 January 27
ਇਹ ਫ਼ੈਸਲਾ ਮੇਰਾ, ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਅਤੇ ਸਾਰੇ ਅਹੁਦੇਦਾਰਾਂ ਦਾ ਹੈ: ਵੀਐਮ ਸਿੰਘ
ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਕੌਮੀ ਕਨਵੀਨਰ ਵੀ.ਐਮ. ਸਿੰਘ ਨੇ ਕਿਹਾ ਕਿ ਇਹ ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦਾ ਫ਼ੈਸਲਾ ਹੈ ਨਾ ਕਿ ਏਆਈਕੇਐਸਸੀਸੀ (ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ) ਦਾ। ਇਹ ਮੇਰਾ, ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਅਤੇ ਸਾਰੇ ਅਹੁਦੇਦਾਰਾਂ ਦਾ ਇਹ ਫ਼ੈਸਲਾ ਹੈ।
17:07 January 27
ਪ੍ਰਦਰਸ਼ਨ ਨੂੰ ਖ਼ਤਮ ਕਰਦਿਆਂ ਬਹੁਤ ਦੁਖੀ ਹਾਂ: ਭਾਨੂੰ ਪ੍ਰਤਾਪ
ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਕੱਲ੍ਹ ਜੋ ਵੀ ਦਿੱਲੀ ਵਿੱਚ ਵਾਪਰਿਆ ਸੀ ਅਤੇ ਸਾਡੇ 58 ਦਿਨਾਂ ਵਿਰੋਧ ਪ੍ਰਦਰਸ਼ਨ ਨੂੰ ਖ਼ਤਮ ਕਰਦਿਆਂ ਮੈਂ ਬਹੁਤ ਦੁਖੀ ਹਾਂ।
16:53 January 27
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਪ੍ਰਦਰਸ਼ਨ ਤੋਂ ਤੁਰੰਤ ਵਾਪਸ ਪਰਤ ਰਹੀ ਹੈ: ਵੀਐਮ ਸਿੰਘ
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵੀਐਮ ਸਿੰਘ ਨੇ ਕਿਹਾ ਅਸੀਂ ਉਸ ਵਿਅਕਤੀ ਨਾਲ ਵਿਰੋਧ ਪ੍ਰਦਰਸ਼ਨ ਨਹੀਂ ਕਰ ਸਕਦੇ, ਜਿਸ ਦੀ ਦਿਸ਼ਾ ਕੁਝ ਹੋਰ ਹੈ। ਇਸ ਲਈ ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਪਰ ਵੀ.ਐਮ ਸਿੰਘ ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਇਸ ਵਿਰੋਧ ਪ੍ਰਦਰਸ਼ਨ ਤੋਂ ਤੁਰੰਤ ਵਾਪਸ ਪਰਤ ਰਹੀ ਹੈ।
16:34 January 27
ਦੀਪ ਸਿੱਧੂ ਨਾਲ ਮੇਰਾ ਕੋਈ ਸਬੰਧ ਨਹੀਂ: ਸੰਨੀ ਦਿਓਲ
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਕਿਹਾ ਕਿ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ਦੀ ਕਾਰਵਾਈ ਵਿੱਚ ਕਿਸਾਨਾਂ ਦਾ ਅਕਸ ਵਿਗਾੜਨ ਵਾਲੇ ਸੁਰਖੀਆਂ ਵਿੱਚ ਆ ਰਹੇ ਦੀਪ ਸਿੱਧੂ ਨਾਲ ਉਹ ਪਹਿਲਾਂ ਹੀ ਸਬੰਧ ਤੋੜ ਚੁੱਕੇ ਹਨ। ਹੁਣ ਉਨ੍ਹਾਂ ਦਾ ਉਸ ਨਾਲ ਕੋਈ ਲਿੰਕ ਨਹੀਂ ਹੈ।
16:10 January 27
ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ 'ਤੇ ਬੈਠਕ ਜਾਰੀ
ਲੰਘੇ ਦਿਨੀਂ ਦਿੱਲੀ ਵਿੱਚ ਹੋਈ ਹਿੰਸਾ ਉੱਤੇ ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ ਉੱਤੇ ਬੈਠਕ ਜਾਰੀ ਹੈ।
15:48 January 27
ਵਿਧਾਇਕ ਅਭੈ ਚੌਟਾਲਾ ਦੇ ਅਸਤੀਫੇ ਨੂੰ ਸਪੀਕਰ ਨੇ ਕੀਤਾ ਮਨਜ਼ੂਰ
ਖੇਤੀ ਕਾਨੂੰਨਾਂ ਵਿਰੁੱਧ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਚੌਟਾਲਾ ਨੇ ਹਰਿਆਣਾ ਵਿਧਾਨ ਸਭਾ ਤੋਂ ਅਸਤੀਫ਼ਾ ਦਿੱਤਾ। ਅਭੈ ਚੌਟਾਲਾ ਦੇ ਅਸਤੀਫੇ ਨੂੰ ਸਪੀਕਰ ਨੇ ਮਨਜ਼ੂਰ ਕਰ ਲਿਆ ਹੈ।
15:43 January 27
ਅਸੀਂ ਐਮਐਸਪੀ ਲਈ ਆਏ ਹਾਂ, ਗੁੰਡਾਗਰਦੀ ਲਈ ਨਹੀਂ: ਵੀਐਮ ਸਿੰਘ
ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਵੀ.ਐਮ ਸਿੰਘ ਨੇ ਕਿਹਾ ਕਿ ਅਸੀਂ ਐਮਐਸਪੀ ਲਈ ਆਏ ਹਾਂ, ਗੁੰਡਾਗਰਦੀ ਲਈ ਨਹੀਂ। ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਵੱਖਰਾ ਰਾਹ ਅਪਣਾਇਆ ਸੀ। ਇਹ ਸ਼ਰਮਨਾਕ ਸੀ। ਸਾਨੂੰ ਇਹ ਵੇਖਣਾ ਪਵੇਗਾ ਕਿ ਅੰਦੋਲਨ ਨੂੰ ਤੋੜਨ ਵਾਲੇ ਲੋਕਾਂ ਨਾਲ ਅੱਗੇ ਕਿਵੇਂ ਵਧਣਾ ਹੈ। ਸ਼ਾਮ 4 ਵਜੇ ਪ੍ਰੈਸ ਕਾਨਫ਼ਰੰਸ।
15:29 January 27
ਇਹ ਅੰਦੋਲਨ ਨੂੰ ਗ਼ਲਤ ਰਾਹ ਉੱਤੇ ਦਿਖਾਉਣ ਦੀ ਸਾਜਿਸ਼ ਸੀ: ਦਿਗਵਿਜੈ ਸਿੰਘ
ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ 15 ਲੋਕਾਂ ਨੂੰ ਫੜ ਕੇ ਦਿੱਲੀ ਪੁਲਿਸ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕੋਲ ਸਰਕਾਰੀ ਮੁਲਾਜ਼ਮ ਹੋਣ ਦਾ ਪਛਾਣ ਪੱਤਰ ਮਿਲਿਆ ਹੈ। ਇਹ ਅੰਦੋਲਨ ਨੂੰ ਗ਼ਲਤ ਰਾਹ ਉੱਤੇ ਦਿਖਾਉਣ ਦੀ ਸਾਜਿਸ਼ ਸੀ। ਲਾਲ ਕਿਲ੍ਹੇ ਉੱਤੇ ਖ਼ਾਲਸਾ ਪੰਥ ਦਾ ਝੰਡਾ ਨਹੀਂ ਸੀ, ਪਹਿਲਾ ਤਿਰੰਗਾ ਸੀ ਉਨ੍ਹਾਂ ਦੇ ਥੱਲੇ ਕਿਸਾਨ ਯੂਨੀਅਨ ਅਤੇ ਖ਼ਾਲਸਾ ਦਾ ਝੰਡਾ ਸੀ।
15:22 January 27
ਦਿੱਲੀ ਪੁਲਿਸ ਨੇ ਕਿਸਾਨ ਆਗੂਆਂ 'ਤੇ ਦਰਜ ਕੀਤੀ ਐਫ਼ਆਈਆਰ
ਦਿੱਲੀ ਹਿੰਸਾ ਵਿੱਚ ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਉੱਤੇ ਵੀ ਐਫ਼ਆਈਆਰ ਦਰਜ ਕੀਤੀ ਹੈ। ਇਨ੍ਹਾਂ ਕਿਸਾਨ ਆਗੂਆਂ ਵਿੱਚ ਦਰਸ਼ਨ ਪਾਲ, ਰਾਜਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ ਸ਼ਾਮਲ ਹਨ। ਐਫ਼ਆਈਆਰ ਵਿੱਚ ਬੀਕੇਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਵੀ ਸ਼ਾਮਲ ਹਨ।
15:13 January 27
ਦਿੱਲੀ ਪੁਲਿਸ ਅੱਜ ਸ਼ਾਮ 4 ਵਜੇ ਕਰੇਗੀ ਪ੍ਰੈੱਸ ਬ੍ਰੀਫਿੰਗ
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਲੰਘੇ ਦਿਨੀਂ ਦਿੱਲੀ ਵਿੱਚ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਅੱਜ ਸ਼ਾਮ 4 ਵਜੇ ਇੱਕ ਪ੍ਰੈਸ ਬ੍ਰੀਫਿੰਗ ਕਰੇਗੀ। ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਸੰਬੰਧੀ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਜਾਣਗੇ।
14:48 January 27
ਹਿੰਸਾ ਦੇ ਮਾਮਲੇ 'ਚ ਅੱਜ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
ਗਣੰਤਤਰ ਦਿਵਸ ਮੌਕੇ ਰਾਜਧਾਨੀ ਦਿੱਲੀ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿੱਚ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਕਮਿਸ਼ਨ ਕਾਇਮ ਕਰਕੇ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਅਥਾਰਟੀ ਨੂੰ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ ਕਿ ਉਹ ਹਿੰਸਾ ਅਤੇ ਤਿਰੰਗੇ ਦੇ ਅਪਮਾਨ ਲਈ ਜ਼ਿੰਮੇਵਾਰ ਸੰਗਠਨਾਂ ਅਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਨ।
14:21 January 27
ਅਵਿਵਸਥਾ ਦੇ ਚੱਲਦੇ ਦਿੱਲੀ ਪੁਲਿਸ ਨੇ ਗਾਜੀਪੁਰ ਫੁੱਲ ਮੰਡੀ, ਫਲ ਮੰਡੀ, ਐਨਐਚ-9 ਅਤੇ ਐਨਐਚ-24 ਨੂੰ ਬੰਦ ਕਰ ਦਿੱਤਾ ਹੈ।
ਅਵਿਵਸਥਾ ਦੇ ਚੱਲਦੇ ਦਿੱਲੀ ਪੁਲਿਸ ਨੇ ਗਾਜੀਪੁਰ ਫੁੱਲ ਮੰਡੀ, ਫਲ ਮੰਡੀ, ਐਨਐਚ-9 ਅਤੇ ਐਨਐਚ-24 ਨੂੰ ਬੰਦ ਕਰ ਦਿੱਤਾ ਹੈ।
14:15 January 27
ਸੰਯੁਕਤ ਮੋਰਚੇ ਦੀ ਅੱਜ ਦੁਪਹਿਰ ਤਿੰਨ ਵਜੇ ਬੈਠਕ
ਰਾਸ਼ਟਰੀ ਰਾਜਧਾਨੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਉੱਤੇ ਸਰਵਉੱਚ ਸੰਸਥਾ ਸੰਯੁਕਤ ਕਿਸਾਨ ਮੋਰਚਾ ਦੀ ਅੱਜ ਦੁਪਹਿਰ ਬਾਅਦ ਮੀਟਿੰਗ ਹੈ। ਮੋਰਚੇ ਦੀ ਬੈਠਕ ਤੋਂ ਪਹਿਲਾਂ ਪੰਜਾਬ ਦੀਆਂ 32 ਸੰਸਥਾਵਾਂ ਦੇ ਨੁਮਾਇੰਦੇ ਵੀ ਸਿੰਘੂ ਹੱਦ 'ਤੇ ਮੀਟਿੰਗ ਕਰ ਰਹੇ ਹਨ। ਸਿੰਘੂ ਬਾਰਡਰ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਦੇ ਪ੍ਰਦਰਸ਼ਨਾਂ ਦਾ ਇੱਕ ਵੱਡਾ ਕੇਂਦਰ ਰਿਹਾ ਹੈ। ਸੀਨੀਅਰ ਕਿਸਾਨ ਆਗੂ ਨੇ ਕਿਹਾ, "ਸੰਯੁਕਤ ਮੋਰਚਾ ਅੱਜ ਦੁਪਹਿਰ ਤਿੰਨ ਵਜੇ ਮਿਲੇਗਾ ਅਤੇ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਹਿੰਸਾ ਨਾਲ ਜੁੜੇ ਸਾਰੇ ਪਹਿਲੂ ਵਿਚਾਰੇ ਜਾਣਗੇ।"
14:03 January 27
ਰਾਜੇਵਾਲ ਨੇ ਦੀਪ ਸਿੱਧੂ, ਸਤਨਾਮ ਸਿੰਘ ਪੰਨੂ, ਸਰਵਣ ਸਿੰਘ ਪੰਧੇਰ ਨੂੰ ਪੰਜਾਬ ਦਾ ਸਭ ਤੋਂ ਵੱਡਾ ਗੱਦਾਰ ਦੱਸਿਆ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂ ਅਤੇ ਸਰਵਣ ਸਿੰਘ ਪੰਧੇਰ ਨੂੰ ਪੰਜਾਬ ਦਾ ਸਭ ਤੋਂ ਵੱਡਾ ਗੱਦਾਰ ਕਰਾਰ ਦਿੰਦਿਆਂ ਇਨ੍ਹਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਰਾਜੇਵਾਲ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਤੋਂ ਬਾਅਦ "ਕਿਸਾਨਾਂ ਦੇ ਅੰਦੋਲਨ ਵਿੱਚੋਂ ਗੰਦਗੀ ਕੱਢਣ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬ ਵਿੱਚ ਇਨ੍ਹਾਂ ਤਿੰਨਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਕਿਸਾਨ ਆਗੂ ਨੇ ਲਾਲ ਕਿਲ੍ਹੇ ਤੱਕ ਕੁਝ ਗਰੁੱਪਾਂ ਦੇ ਮਾਰਚ ਨੂੰ ਸੌਖਿਆਂ ਲਾਂਘਾ ਦੇਣ ਦੇ ਮਾਮਲੇ ਨੂੰ ਵੀ ਗੰਭੀਰ ਦੱਸਦਿਆਂ ਦਿੱਲੀ ਪੁਲਿਸ ਦੀ ਭੂਮਿਕਾ ’ਤੇ ਵੀ ਸੁਆਲ ਉਠਾਇਆ ਹੈ।
13:53 January 27
ਹਿੰਸਾ ਪ੍ਰਦਰਸ਼ਨ ਕਰਨ ਵਾਲੇ 93 ਪ੍ਰਦਰਸ਼ਨਕਾਰੀਆਂ ਦੀ ਗ੍ਰਿਫਤਾਰੀ
ਮੰਗਲਵਾਰ ਨੂੰ ਟਰੈਕਟਰ ਪਰੇਡ ਦੌਰਾਨ ਹਿੰਸਾ ਪ੍ਰਦਰਸ਼ਨ ਕਰਨ ਵਾਲੇ 93 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉੱਥੇ ਹੀ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਵਿੱਚ ਕਿਸਾਨ ਆਗੂਆਂ ਦੇ ਵਿਰੁੱਧ ਦਿੱਲੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਜਿਨ੍ਹਾਂ ਨੇ ਇਸ ਟਰੈਕਟਰ ਰੈਲੀ ਦੇ ਲਈ ਇਜਾਜ਼ਤ ਮੰਗੀ ਸੀ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਕ੍ਰਾਇਮ ਬ੍ਰਾਂਚ ਨੂੰ ਸੌਂਪੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਸੂਚਨਾ ਮਿਲੀ ਹੈ ਜਿਨ੍ਹਾਂ ਕਿਸਾਨ ਆਗੂਆਂ ਉੱਤੇ ਐਫਆਈਆਰ ਦਰਜ ਹੋਈ ਹੈ ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ ਗੁਰਨਾਮ ਸਿੰਘ ਚਢੂਨੀ, ਦਰਸ਼ਨ ਪਾਲ, ਯੋਗੇਂਦਰ ਯਾਦਵ, ਬਲਬੀਰ ਸਿੰਘ ਰਾਜੇਵਾਲ।
13:51 January 27
ਹਾਲਾਤਾਂ ਦਾ ਜਾਇਜ਼ਾ ਲੈ ਰਹੇ ਗ੍ਰਹਿ ਮੰਤਰੀ
ਦਿੱਲੀ ਦੇ ਸਥਿਤੀ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਉੱਚ ਪੱਧਰੀ ਬੈਠਕ ਜਾਰੀ । ਬੈਠਕ ਵਿੱਚ ਗ੍ਰਹਿ ਸਕੱਤਰ, ਦਿੱਲੀ ਪੁਲਿਸ ਅਤੇ ਆਈਬੀ ਦੇ ਅਧਿਕਾਰੀ ਮੌਜੂਦ ਹਨ। ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਨੇ ਬੀਤੇ ਦਿਨ ਦੀ ਹਿੰਸਾ ਉੱਤੇ ਵਿਸਥਾਰ ਪੂਰਵਕ ਰਿਪੋਰਟ ਮੰਗੀ ਹੈ।
13:29 January 27
ਇਹ ਜਾਂਚ ਦਾ ਵਿਸ਼ੇ ਹੈ ਕਿ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਟਰੈਕਟਰ ਮਾਰਚ ਨੂੰ ਹਿੰਸਕ ਅੰਦੋਲਨ 'ਚ ਬਦਲਿਆ: ਰਾਜੀਵ ਨਾਗਰ
ਲਾਲ ਕਿਲ੍ਹੇ ਸਮੇਤ ਕਈ ਥਾਵਾਂ ਉੱਤੇ ਹੋਈ ਹਿੰਸਾ ਉੱਤੇ ਬੀਕੇਯੂ ਭਾਨੂੰ ਦੇ ਮਹਾਨਗਰ ਪ੍ਰਧਾਨ ਰਾਜੀਵ ਨਾਗਰਨੇ ਕਿਹਾ ਕਿ ਇਹ ਜਾਂਚ ਦਾ ਵਿਸ਼ੇ ਹੈ ਕਿ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਟਰੈਕਟਰ ਮਾਰਚ ਨੂੰ ਹਿੰਸਕ ਅੰਦੋਲਨ ਵਿੱਚ ਬਦਲ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਅਤੇ ਭਾਰਤ ਦੀ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਿੰਸਾ ਕਰਨ ਵਾਲੇ ਕਿਸਾਨ ਪੁੱਤਰ ਨਹੀਂ ਹੋ ਸਕਦੇ ਅਜਿਹੇ ਵਿੱਚ ਉੱਚ ਪੱਧਰੀ ਜਾਂਚ ਦੀ ਅਸੀਂ ਮੰਗ ਕਰਦੇ ਹਾਂ ਜੋ ਲੋਕ ਮੁਲਜ਼ਮ ਹਨ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇ।
13:18 January 27
ਜਿਨ੍ਹਾਂ ਨੇ ਬੈਰੀਕੇਡਿੰਗ ਤੋੜੇ ਹਨ ਉਨ੍ਹਾਂ ਨੂੰ ਇਸ ਥਾਂ ਨੂੰ ਛੱਡਣਾ ਹੋਵੇਗਾ: ਟਿਕੈਤ
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਉੱਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੀਪ ਸਿੱਧੂ ਸਿੱਖ ਨਹੀਂ ਹੈ, ਉਹ ਭਾਜਪਾ ਦਾ ਕਾਰਜਕਰਤਾ ਹੈ। ਪੀਐਮ ਦੇ ਨਾਲ ਉੁਨ੍ਹਾਂ ਦੀ ਤਸਵੀਰ ਹੈ। ਇਹ ਕਿਸਾਨ ਅੰਦੋਲਨ ਹੈ ਅਤੇ ਅਜਿਹਾ ਹੀ ਰਹੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੈਰੀਕੇਡਿੰਗ ਤੋੜ ਹਨ ਉਨ੍ਹਾਂ ਨੂੰ ਇਸ ਥਾਂ ਨੂੰ ਛੱਡਣਾ ਹੋਵੇਗਾ। ਉਹ ਕਦੇ ਵੀ ਇਸ ਅੰਦੋਲਨ ਦਾ ਹਿੱਸਾ ਨਹੀਂ ਹੋਣਗੇ।
13:14 January 27
ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ 200 ਲੋਕਾਂ ਨੂੰ ਲਿਆ ਹਿਰਾਸਤ 'ਚ
ਬੀਤੇ ਦਿਨੀਂ ਰਾਜਧਾਨੀ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ 200 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
11:58 January 27
ਟਰੈਕਟਰ ਰੈਲੀ ਹਿੰਸਾ : ਦਿੱਲੀ ਪੁਲਿਸ ਨੇ 200 ਲੋਕਾਂ ਨੂੰ ਲਿਆ ਹਿਰਾਸਤ 'ਚ
ਨਵੀਂ ਦਿੱਲੀ: 26 ਜਨਵਰੀ ਉੱਤੇ ਕੱਢੀ ਗਈ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਰਾਜਧਾਨੀ ਦਿੱਲੀ ਦੀਆਂ ਸੜਕਾਂ ਉੱਤੇ ਹਿੰਸਾਂ ਦੇਖਣ ਨੂੰ ਮਿਲੀ। ਇਸ ਹਿੰਸਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਦੀ ਭੰਨਤੋੜ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹੰਝੂ ਗੈੱਸ ਦੇ ਗੋਲੇ ਛੱਡੇ ਪਰ ਪ੍ਰਦਰਸ਼ਨਕਾਰੀ ਅੱਗੇ ਵਧਦੇ ਗਏ।
ਪ੍ਰਦਰਸ਼ਨਕਾਰੀਆਂ ਨੇ ਹਿੰਸਕ ਰੂਪ ਧਾਰ ਕੇ ਲਾਲ ਕਿਲ੍ਹੇ ਉੱਤੇ ਖਾਲਸਾ ਅਤੇ ਕਿਸਾਨੀ ਝੰਡਾ ਲਹਿਰਾਇਆ। ਦਿੱਲੀ ਪੁਲਿਸ ਮੁਤਾਬਕ ਇਸ ਹਿੰਸਾ ਵਿੱਚ 300 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ ਅਤੇ ਹੁਣ ਤੱਕ ਮਾਮਲੇ ਵਿੱਚ 22 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਉਧਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਇਸ ਹਿੰਸਾ ਤੋਂ ਪੱਲ੍ਹਾ ਝਾੜਦਿਆਂ ਕਿਹਾ ਕਿ ਉਨ੍ਹਾਂ ਦੀ ਟਰੈਕਟਰ ਪਰੇਡ ਤਾਂ ਸ਼ਾਂਤਮਈ ਢੰਗ ਨਾਲ ਕੀਤੀ ਗਈ।