ਕਿਸਾਨਾਂ ਤੇ ਸਰਕਾਰ ਦਰਮਿਆਨ ਭਲਕੇ ਹੋਣ ਵਾਲੀ ਬੈਠਕ ਮੁਲਤਵੀ ਹੋ ਗਈ ਹੈ। ਹੁਣ ਇਹ ਬੈਠਕ 20 ਜਨਵਰੀ ਨੂੰ ਹੋਵੇਗੀ। ਇਹ ਮੁਲਾਕਾਤ ਬੁੱਧਵਾਰ ਦੁਪਹਿਰ 2 ਵਜੇ ਹੋਵੇਗੀ।
ਕਿਸਾਨਾਂ ਤੇ ਕੇਂਦਰ ਵਿਚਾਲੇ 19 ਦੀ ਥਾਂ ਹੁਣ 20 ਨੂੰ ਹੋਵੇਗੀ ਬੈਠਕ - ਖੇਤੀ ਕਾਨੂੰਨ
22:41 January 18
ਕਿਸਾਨਾਂ ਤੇ ਕੇਂਦਰ ਵਿਚਾਲੇ 19 ਦੀ ਥਾਂ ਹੁਣ 20 ਨੂੰ ਹੋਵੇਗੀ ਬੈਠਕ
11:52 January 18
ਦਿੱਲੀ ਵਿੱਚ ਕਿਸ ਨੂੰ ਮਿਲੇਗੀ ਐਂਟਰੀ ਪੁਲਿਸ ਕਰੇ ਤੈਅ
ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਸੀਜੇਆਈ ਨੇ ਕਿਹਾ ਹੈ ਕਿ ਦਿੱਲੀ ਵਿੱਚ ਕਿਸ ਨੂੰ ਐਂਟਰੀ ਦੇਣੀ ਕਿਸ ਨੂੰ ਨਹੀਂ ਇਹ ਪੁਲਿਸ ਤੈਅ ਕਰੇ।
11:43 January 18
ਟਰੈਕਟਰ ਪਰੇਡ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਟਲੀ
26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਟਲ ਗਈ ਹੈ। ਹੁਣ ਅਗਲੀ ਸੁਣਵਾਈ 20 ਜਨਵਰੀ ਨੂੰ ਹੋਵੇਗੀ। ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ।
11:38 January 18
ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਸੁਪਰੀਮ ਕੋਰਟ ’ਚ ਸੁਣਵਾਈ ਸ਼ੁਰੂ
ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ। ਸੁਪਰੀਮ ਕੋਰਟ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਲਈ ਬਣਾਈ ਚਾਰ ਮੈਂਬਰੀ ਕਮੇਟੀ ਦੇ ਇੱਕ ਮੈਂਬਰ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪੈਦਾ ਹੋਈ ਸਥਿਤੀ 'ਤੇ ਵੀ ਗੌਰ ਕਰ ਸਕਦੀ ਹੈ।
10:39 January 18
ਕਿਸਾਨਾਂ ਤੇ ਕੇਂਦਰ ਵਿਚਾਲੇ 19 ਦੀ ਥਾਂ ਹੁਣ 20 ਨੂੰ ਹੋਵੇਗੀ ਬੈਠਕ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦਾ ਅੰਦੋਲਨ 55ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਠੰਢ, ਮੀਂਹ, ਝਖੜ ਵਿੱਚ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਉੱਥੇ ਹੀ ਕੇਂਦਰ ਸਰਕਾਰ ਆਪਣੇ ਅੜੀਅਲ ਰਵੱਈਏ 'ਤੇ ਅੜੀ ਹੋਈ ਹੈ। ਕਿਸਾਨਾਂ ਦਾ ਸਾਫ਼ ਕਹਿਣਾ ਹੈ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਉਹ ਘਰ ਵਾਪਸੀ ਕਰਨਗੇ।
ਅੰਨਦਾਤਾ ਮਨਾ ਰਹੇ 'ਮਹਿਲਾ ਕਿਸਾਨ ਦਿਵਸ'
ਕਿਸਾਨਾਂ ਨੇ ਅੱਜ ਦਾ ਦਿਨ 'ਮਹਿਲਾ ਕਿਸਾਨ ਦਿਵਸ' ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਜਿਸ ਦੇ ਚੱਲਦੇ ਪੰਜਾਬ ਦੇ ਕਈ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੀ ਮਹਿਲਾਵਾਂ ਛੁੱਟੀ ਲੈਕੇ ਧਰਨਾ ਦੇਣ ਪਹੁੰਚਿਆਂ ਹਨ। ਮਹਿਲਾ ਕਿਸਾਨ ਦਿਵਸ 'ਤੇ ਸੋਮਵਾਰ ਨੂੰ ਮਹਿਲਾਵਾਂ ਨਾ ਸਿਰਫ਼ ਮੰਚ ਦਾ ਸੰਚਾਲਨ ਕਰਨਗੀਆਂ ਬਲਕਿ ਭੁੱਖ ਹੜਤਾਲ ਵਿੱਚ ਵੀ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਮਹਿਲਾਵਾਂ ਦੇ ਵੱਖ-ਵੱਖ ਸਮੂਹ ਸਰਕਾਰ ਦੇ ਨੁਮਾਇੰਦਿਆਂ ਦੇ ਘਰਾਂ ਦਾ ਘਿਰਾਓ ਕਰਨਗੇ। ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ।
26 ਜਨਵਰੀ ਦੇ ਪ੍ਰੋਗਰਾਮ 'ਤੇ ਪੂਰੀ ਦੁਨੀਆ ਨਜ਼ਰ
ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਦੀ ‘ਤਾਕਤ ਵੀ ਲਗਾਤਾਰ ਵਧ ਰਹੀ ਹੈ। ਹਰਿਆਣਾ, ਪੰਜਾਬ, ਯੂ ਪੀ, ਰਾਜਸਥਾਨ ਅਤੇ ਹੋਰ ਰਾਜਾਂ ਦੇ ਕਿਸਾਨ ਠੰਢ ਦੀ ਪਰਵਾਹ ਕੀਤੇ ਬਿਨਾਂ ਲਗਾਤਾਰ ਧਰਨੇ 'ਤੇ ਪਹੁੰਚ ਰਹੇ ਹਨ। ਇਸ ਦੌਰਾਨ ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਹੁਣ 26 ਜਨਵਰੀ ਦੇ ਪ੍ਰੋਗਰਾਮ 'ਤੇ ਪੂਰੀ ਦੁਨੀਆ ਨਜ਼ਰ ਹੈ। 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਣਾ ਹੈ।