ਹਿਸਾਰ: ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਜਾਨ ਜਾਣ ਦਾ ਸਿਲਸਿਲਾ ਜਾਰੀ ਹੈ। ਧਰਨੇ ਉੱਤੇ ਜਿੱਥੇ ਕਿਸਾਨਾਂ ਦੀ ਬੀਮਾਰ ਹੋਣ ਨਾਲ ਮੌਤ ਹੋ ਰਹੀ ਹੈ ਉੱਥੇ ਹੀ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਕੁਝ ਦਿਨ ਪਹਿਲਾਂ ਵੀ ਜੀਂਦ ਵਿੱਚ, ਟਿੱਕਰੀ, ਗੋਹਾਨਾ ਵਿੱਚ ਵੀ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਆਪਣੀ ਜਾਨ ਦਿੱਤੀ ਸੀ।
ਟਿਕਰੀ ਬਾਰਡਰ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ
ਹਿਸਾਰ ਦੇ ਇੱਕ ਕਿਸਾਨ ਨੇ ਟਿਕਰੀ ਬਾਰਡਰ ਉੱਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਉੱਥੇ ਹੀ ਹੁਣ ਹਿਸਾਰ ਜ਼ਿਲ੍ਹੇ ਦੇ ਪਿੰਡ ਸਿਸਾਯੇ ਦੇ ਵਾਸੀ 47 ਸਾਲਾ ਦੇ ਕਿਸਾਨ ਰਾਜਬੀਰ ਕਾਲੀਰਾਮਨ ਨੇ ਦੇਰ ਰਾਤ ਨੂੰ ਕਿਸਾਨਾਂ ਦੀ ਮੰਗਾਂ ਨਾ ਮੰਨੇ ਜਾਣ ਤੋਂ ਦੁਖੀ ਹੋ ਕੇ ਟਿਕਰੀ ਬਾਰਡਰ ਧਰਨੇ ਉੱਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਨੇ 248 ਨੰਬਰ ਬਿਜਲੀ ਪੌਲ ਕਸਾਰ ਬਾਈਪਾਸ ਦੇ ਨੇੜੇ ਫਾਹਾ ਲਗਾਇਆ।
ਕਿਸਾਨ ਨੇ ਖੁਦਕੁਸ਼ੀ ਕਰ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਲਿਖਿਆ। ਕਿਸਾਨ ਨੇ ਸੁਸਾਈਡ ਨੋਟ ਵਿੱਚ ਤਿੰਨ ਕਾਨੂੰਨਾਂ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਨੇ ਲਿਖਿਆ ਕਿ ਸਰਕਾਰ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ। ਮਰਨ ਵਾਲੇ ਨੇ ਆਖਰੀ ਇੱਛਾ ਇਹ ਹੈ ਕਿ ਸਰਕਾਰ ਇਹ ਖੇਤੀ ਕਾਨੂੰਨ ਵਾਪਸ ਲਵੇ ਅਤੇ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਜਾਣ ਦੋ।