ਨਵੀਂ ਦਿੱਲੀ: ਗ੍ਰੇਟਰ ਨੋਇਡਾ ਦੇ ਈਕੋਟੈਕ 3 ਥਾਣੇ ਦੇ ਇੱਕ ਖੇਤਰ ਵਿੱਚ ਈ-ਰਿਕਸ਼ੇ ਦੀ ਬੈਟਰੀ ਫੱਟਣ ਦੀ ਖ਼ਬਰ ਸਾਹਮਣੇ ਆਈ ਹੈ। ਈ- ਰਿਕਸ਼ਾ ਦੀ ਬੈਟਰੀ ਫੱਟਣ ਨਾਲ ਪੂਰੇ ਖੇਤਰ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਦਹਿਸ਼ਤ ਵਿੱਚ ਆ ਗਏ।
ਈ-ਰਿਕਸ਼ਾ ਨੂੰ ਚਾਰਜ ਕਰਦੇ ਸਮੇਂ ਫੱਟੀ ਬੈਟਰੀ, 1 ਦੀ ਮੌਤ, 4 ਫੱਟੜ - ਫੱਟੀ ਬੈਟਰੀ
ਗ੍ਰੇਟਰ ਨੋਇਡਾ ਦੇ ਈਕੋਟੈਕ 3 ਥਾਣੇ ਦੇ ਇੱਕ ਖੇਤਰ ਵਿੱਚ ਈ-ਰਿਕਸ਼ੇ ਦੀ ਬੈਟਰੀ ਫੱਟਣ ਦੀ ਖ਼ਬਰ ਸਾਹਮਣੇ ਆਈ ਹੈ। ਈ- ਰਿਕਸ਼ਾ ਦੀ ਬੈਟਰੀ ਫੱਟਣ ਨਾਲ ਪੂਰੇ ਖੇਤਰ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਦਹਿਸ਼ਤ ਵਿੱਚ ਆ ਗਏ।
ਇਹ ਘਟਨਾ ਈਕੋਟੈਕ 3 ਥਾਣਾ ਦੇ ਹਲਦਵਾਨੀ ਮੁੱਖ ਬਾਜ਼ਾਰ ਦੇ ਕੋਲ ਦੀ ਹੈ। ਜਿਥੇ ਬਬਲੂ ਨਾਂਅ ਦਾ ਈ-ਰਿਕਸ਼ਾ ਚਾਲਕ ਦੇ ਰਿਕਸ਼ੇ ਦੀ ਬੈਟਰੀ ਚਾਰਜ ਦੌਰਾਨ ਅਚਾਨਕ ਫਟ ਗਈ ਜਿਸ ਨਾਲ ਤੇਜ ਧਮਾਕਾ ਹੋ ਗਿਆ। ਇਸ ਹਾਦਸੇ ਨਾਲ ਮੌਕੇ ਉੱਤੇ 12 ਸਾਲ ਦੇ ਇਸ਼ੁਬ ਨਾਂਅ ਦੇ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਇੱਕ 55 ਸਾਲਾ ਇਦਰੀਸ਼ ਸਣੇ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਥਾਣਾ ਈਕੋਟੈਕ 3 ਦੇ ਇੰਚਾਰਜ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਜਿੱਥੇ 12 ਸਾਲ ਪੁੱਤਰ ਦੀ ਮੌਤ ਹੋ ਗਈ ਹੈ ਉਥੇ ਹੀ ਇੱਕ 55 ਸਾਲਾ ਬਜ਼ੁਰਗ ਦੇ ਨਾਲ ਦੋ 8 ਸਾਲਾ ਦੇ ਬੱਚੇ ਅਤੇ ਇੱਕ 35 ਸਾਲਾ ਵਿਅਕਤੀ ਫੱਟੜ ਹੋ ਗਿਆ ਹੈ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ। ਮ੍ਰਿਤਕ ਦਾ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਕੋਈ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।