ਪੰਜਾਬ

punjab

ETV Bharat / bharat

ਭਾਰਤ-ਪਾਕਿਸਤਾਨ ਦੀ ਸਰਹੱਦ ਨੇੜੇ ਜੰਮੂ ਜ਼ਿਲ੍ਹੇ 'ਚ ਵੇਖਿਆ ਗਿਆ ਸ਼ੱਕੀ ਡਰੋਨ

ਭਾਰਤ-ਪਾਕਿਸਤਾਨ ਦੀ ਸਰਹੱਦ ਨੇੜੇ ਜੰਮੂ ਜ਼ਿਲ੍ਹੇ ਦੇ ਅਰਨਿਆ ਸੈਕਟਰ ਵਿਖੇ ਇੱਕ ਸ਼ੱਕੀ ਡਰੋਨ ਵੇਖੇ ਜਾਣ ਦੀ ਖ਼ਬਰ ਹੈ। ਸੁਰੱਖਿਆ ਬਲ ਦੇ ਜਵਾਨਾਂ ਨੇ ਫ਼ਾਈਰਿੰਗ ਕਰ ਉਸ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।

ਜੰਮੂ ਜ਼ਿਲ੍ਹੇ 'ਚ ਵੇਖਿਆ ਗਿਆ ਸ਼ੱਕੀ ਡਰੋਨ
ਜੰਮੂ ਜ਼ਿਲ੍ਹੇ 'ਚ ਵੇਖਿਆ ਗਿਆ ਸ਼ੱਕੀ ਡਰੋਨ

By

Published : Nov 29, 2020, 4:45 PM IST

ਸ੍ਰੀਨਗਰ: ਜੰਮੂ ਜ਼ਿਲ੍ਹੇ ਦੇ ਅਰਨਿਆ ਸੈਕਟਰ ਵਿਖੇ ਇੱਕ ਸ਼ੱਕੀ ਡਰੋਨ ਵੇਖੇ ਜਾਣ ਦੀ ਖ਼ਬਰ ਹੈ। ਪਾਕਿਸਤਾਨ ਨਾਲ ਲੱਗਦੀ ਅੰਤਰ-ਰਾਸ਼ਟਰੀ ਸਰਹੱਦ 'ਤੇ ਤਾਇਨਾਤ ਸੁਰੱਖਿਆ ਬਲਾਂ ਨੇ ਫਾਈਰਿੰਗ ਕਰ ਉਸ ਨੂੰ ਗੁਆਂਢੀ ਦੇਸ਼ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਇਸ ਦੀ ਜਾਣਕਾਰੀ ਪੁਲਿਸ ਨੇ ਐਤਵਾਰ ਨੂੰ ਦਿੱਤੀ।
ਪੁਲਿਸ ਨੇ ਦੱਸਿਆ ਕਿ ਇਹ ਸ਼ੱਕੀ ਡਰੋਨ ਸ਼ਨੀਵਾਰ ਸ਼ਾਮ ਨੂੰ ਜੰਮੂ ਦੇ ਆਰਐਸਪੁਰਾ ਇਲਾਕੇ ਦੇ ਅਰਨਿਆ ਸੈਕਟਰ ਵਿਖੇ ਅੰਤਰ-ਰਾਸ਼ਟਰੀ ਸਰਹੱਦ ਕੋਲ ਭਾਰਤੀ ਹਿੱਸੇ ਵਿੱਚ ਵੇਖਿਆ ਗਿਆ। ਬੀਐਸਐਫ ਦੇ ਜਵਾਨਾਂ ਨੇ ਡਰੋਨ ਉੱਤੇ ਫਾਈਰਿੰਗ ਕੀਤੀ, ਜਿਸ ਤੋਂ ਬਾਅਦ ਉਹ ਡਰੋਨ ਪਾਕਿਸਤਾਨ ਵੱਲ ਵੱਧ ਗਿਆ।

ਜਾਣਕਾਰੀ ਮੁਤਾਬਕ ਬੀਤੇ ਦਿਨਾਂ ਵਿੱਚ ਅੱਤਵਾਦੀਆਂ ਤੇ ਅੱਤਵਾਦੀ ਕਮਾਂਡਰਾਂ ਵੱਲੋਂ ਅੰਤਰ-ਰਾਸ਼ਟਰੀ ਸਰਹੱਦ ਉੱਤੇ ਭਾਰਤ ਦੀ ਸੀਮਾ ਉੱਤੇ ਹਥਿਆਰ ਸੁੱਟਣ ਲਈ ਡਰੋਨ ਦੀ ਵਰਤੋਂ ਕੀਤੀ ਗਈ ਸੀ।

ਦੋ ਮਹੀਨੇ ਪਹਿਲਾਂ ਵੀ ਹਥਿਆਰਾਂ ਦੀ ਇੱਕ ਵੱਡੀ ਖੇਪ ਲੈ ਜਾਣ ਵਾਲੇ ਡਰੋਨ ਨੂੰ ਖ਼ਤਮ ਕਰਨ ਮਗਰੋਂ, ਸੁਰੱਖਿਆ ਬਲਾਂ ਨੇ ਅੰਤਰ-ਰਾਸ਼ਟਰੀ ਅਤੇ ਜੰਮੂ-ਕਸ਼ਮੀਰ ਵਿਖੇ ਭਾਰਤ ਦੀ ਸੀਮਾ ਉੱਤੇ ਚੌਕਸੀ ਵਧਾ ਦਿੱਤੀ ਹੈ।

ABOUT THE AUTHOR

...view details