ਚੰਡੀਗੜ੍ਹ:ਸੂਬਾ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਕੀਤੇ ਗਏ 6ਵੇਂ ਪੇ ਕਮਿਸ਼ਨ ਕਾਰਨ ਡਾਕਟਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਵੀ ਸੂਬੇ ਭਰ ਵਿੱਚ ਡਕਟਰਾਂ ਦੀ ਹੜਤਾਲ ਰਹੇਗਾ ਤੇ ਸਾਰੀਆਂ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। ਦੱਸ ਦਈਏ ਕਿ ਡਾਕਟਰਾਂ ਦਾ ਐੱਨਪੀਏ 5 ਫੀਸਦ ਘਟਾਉਣ ਅਤੇ ਤਨਖਾਹਾਂ ’ਚ ਕੱਟ ਲਗਾਉਣ ਦੇ ਮਾਮਲੇ ’ਚ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਹੜਤਾਲ ’ਤੇ ਡਾਕਟਰ, ਜਾਣੋ ਕਿਉਂ - ਸਾਰੀਆਂ ਓਪੀਡੀ ਸੇਵਾਵਾਂ ਬੰਦ
ਸੂਬੇ ਭਰ ਵਿੱਚ ਡਕਟਰਾਂ ਦੀ ਹੜਤਾਲ ਰਹੇਗਾ ਤੇ ਸਾਰੀਆਂ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ।
ਹੜਤਾਲ ’ਤੇ ਡਾਕਟਰ
ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ 6ਵੇਂ ਪੇ ਕਮਿਸ਼ਨ ਰਾਹੀਂ ਪੰਜਾਬ ਦੇ ਡਾਕਟਰਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡਾਕਟਰਾਂ ਦਾ ਨਾਨ ਪ੍ਰੈਕਟਿਸ ਅਲਾਊਂਸ ਜੋ ਕਿ ਬੇਸਿਕ ਪੇ ਦਾ 25 ਫੀਸਦ ਹੁੰਦਾ ਸੀ ਨੂੰ ਕੱਟ ਕੇ 20 ਫੀਸਦ ਕਰ ਦਿੱਤਾ ਹੈ। ਜਿਸ ਨਾਲ ਡਾਕਟਰਾਂ ਨੂੰ ਵੱਡਾ ਨੁਕਸਾਨ ਹੋਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਤਨਖ਼ਾਹਾਂ ਅਤੇ ਭੱਤੇ ਵਧਾਉਣ ਦੀ ਮੰਗ ਕਰ ਰਹੇ ਸੀ ਪਰ ਸਰਕਾਰ ਨੇ ਉਲਟਾ ਸਾਡੀਆਂ ਤਨਖ਼ਾਹਾਂ ਘਟਾ ਦਿੱਤੀਆਂ ਹਨ।