ਰਾਂਚੀ:ਡੀਜੀਸੀਏ ਨੇ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ 'ਤੇ ਇਕ ਅਪਾਹਜ ਬੱਚੇ ਨੂੰ ਫਲਾਈਟ 'ਚ ਸਵਾਰ ਹੋਣ ਦੀ ਇਜਾਜ਼ਤ ਨਾ ਦੇਣ 'ਤੇ ਇੰਡੀਗੋ 'ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਇੰਡੀਗੋ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇੰਡੀਓ ਨੇ 7 ਮਈ ਨੂੰ ਰਾਂਚੀ ਹਵਾਈ ਅੱਡੇ 'ਤੇ ਇਕ ਅਪਾਹਜ ਬੱਚੇ ਨੂੰ ਫਲਾਈਟ 'ਚ ਸਵਾਰ ਹੋਣ ਤੋਂ ਰੋਕਿਆ ਜਦੋਂ ਉਹ ਥੋੜ੍ਹਾ ਘਬਰਾਇਆ ਅਤੇ ਬੇਚੈਨ ਸੀ।
ਇੱਕ ਅਪਾਹਜ ਬੱਚੇ ਨੂੰ ਫਲਾਈਟ ਵਿੱਚ ਚੜ੍ਹਨ ਨਾ ਦੇਣ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਬੱਚੇ ਦੇ ਮਾਤਾ-ਪਿਤਾ ਪਰੇਸ਼ਾਨ ਨਜ਼ਰ ਆ ਰਹੇ ਹਨ। ਮਾਮਲਾ ਭਖਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਟਵੀਟ ਰਾਹੀਂ ਕਿਹਾ ਕਿ 'ਇਸ ਤਰ੍ਹਾਂ ਦੇ ਰਵੱਈਏ ਲਈ ਜ਼ੀਰੋ ਬਰਦਾਸ਼ਤ ਨਹੀਂ ਹੈ। ਕਿਸੇ ਵੀ ਮਨੁੱਖ ਨੂੰ ਇਸ ਵਿੱਚੋਂ ਨਹੀਂ ਲੰਘਣਾ ਚਾਹੀਦਾ। ਮੈਂ ਖੁਦ ਮਾਮਲੇ ਦੀ ਜਾਂਚ ਕਰ ਰਿਹਾ ਹਾਂ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਵੀ ਇਸ ਮਾਮਲੇ ਵਿੱਚ ਇੰਡੀਗੋ ਤੋਂ ਰਿਪੋਰਟ ਮੰਗੀ ਸੀ।