ਪੰਜਾਬ

punjab

ETV Bharat / bharat

ਪਟਿਆਲਾ ਤੋਂ ਪੈਦਲ ਚਲ ਕੇ ਸ੍ਰੀ ਨੈਨਾ ਦੇਵੀ ਦੇ ਦਰਬਾਰ ਪੁੱਜੇ ਸ਼ਰਧਾਲੂ - shri naina devi

ਸ਼ਕਤੀਪੀਠ ਸ੍ਰੀ ਨੈਨਾ ਦੇਵੀ ਵਿੱਚ ਪੰਜਾਬ ਤੋਂ ਆਇਆ ਸ਼ਰਧਾਲੂ ਜਥੇ ਨੇ ਮਾਂ ਦੀ ਪਾਲਕੀ ਤੇ ਜੋਤ ਸਜਾਈ ਤੇ ਸੈਂਕੜੇ ਕਿੱਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਕੇ ਮਾਂ ਦੇ ਦਰਬਾਰ ਪਹੁੰਚੇ। ਉਤਸ਼ਾਹਤ ਸ਼ਰਧਾਲੂਆਂ ਨੇ ਕਿਹਾ ਕਿ ਮਾਤਾ ਸ੍ਰੀ ਨੈਨਾ ਦੇਵੀ ਉਨ੍ਹਾਂ ਇਸ ਮੁਸ਼ਕਲ ਯਾਤਰਾ ਨੂੰ ਤੈਅ ਕਰਨ ਦੀ ਤਾਕਤ ਦਿੰਦੀ ਹੈ।

ਪਟਿਆਲਾ ਤੋਂ ਪੈਦਲ ਚਲ ਕੇ ਮਾਂ ਦੇ ਦਰਬਾਰ ਪੁੱਜੇ ਸ਼ਰਧਾਲੂ
ਪਟਿਆਲਾ ਤੋਂ ਪੈਦਲ ਚਲ ਕੇ ਮਾਂ ਦੇ ਦਰਬਾਰ ਪੁੱਜੇ ਸ਼ਰਧਾਲੂ

By

Published : Mar 30, 2021, 9:39 AM IST

ਬਿਲਾਸਪੁਰ: ਵਿਸ਼ਵ ਪ੍ਰਸਿੱਧ ਸ਼ਕਤੀਪੀਠ, ਹਿਮਾਚਲ ਪ੍ਰਦੇਸ਼ ਦੀ ਸ੍ਰੀ ਨੈਨਾ ਦੇਵੀ ਦੇ ਹੋਲੀ ਮੇਲੇ ਦੌਰਾਨ ਭਗਤਾਂ ਵਿੱਚ ਵਿਸ਼ਵਾਸ ਦੇ ਰੰਗ ਵੇਖੇ ਗਏ। ਇਸ ਦੌਰਾਨ ਪੰਜਾਬ ਤੋਂ ਆਏ ਸ਼ਰਧਾਲੂ ਜਥੇ ਨੇ ਮਾਂ ਦੀ ਪਾਲਕੀ ਤੇ ਜੋਤ ਸਜਾਈ ਅਤੇ ਸੈਂਕੜੇ ਕਿਲੋਮੀਟਰ ਪੈਦਲ ਤੁਰ ਕੇ ਮਾਂ ਦੇ ਦਰਬਾਰ ਪਹੁੰਚੇ।

ਪਟਿਆਲਾ ਤੋਂ ਪੈਦਲ ਚਲ ਕੇ ਮਾਂ ਦੇ ਦਰਬਾਰ ਪੁੱਜੇ ਸ਼ਰਧਾਲੂ

ਪੈਦਲ ਸਫ਼ਰ ਤੈਅ ਕਰਕੇ ਮਾਂ ਦੇ ਦਰਬਾਰ ਪੁੱਜੇ ਸ਼ਰਧਾਲੂ

ਇਹ ਮੰਨਿਆ ਜਾਂਦਾ ਹੈ ਕਿ ਮਾਂ ਸ਼ਰਧਾਲੂਆਂ ਦੀ ਹਰ ਮਨੋਕਾਮਨਾ ਨੂੰ ਪੂਰਾ ਕਰਦੀ ਹੈ ਤੇ ਸ਼ਰਧਾਲੂ ਵੀ ਮਾਤਾ ਤੋਂ ਆਪਣੀ ਮੰਨਤ ਪੂਰੀ ਕਰਵਾਉਣ ਲਈ ਕਈ ਤਰ੍ਹਾਂ ਦੀ ਮੁਸ਼ਕਲ ਯਾਤਰਾਵਾਂ ਕਰਦੇ ਹਨ। ਇੱਕ ਅਜਿਹੀ ਮੁਸ਼ਕਲ ਯਾਤਰਾ ਤੈਅ ਕਰਕੇ ਨੌਜਵਾਨ ਸ਼ਰਧਾਲੂਆਂ ਦਾ ਜਥਾ ਪਟਿਆਲਾ ਕਾਲੀ ਮਾਤਾ ਮੰਦਰ ਤੋਂ ਜੋਤ ਤੇ ਮਾਂ ਦੀ ਤਸਵੀਰ ਨਾਲ ਲੈ ਕੇ ਪੈਦਲ ਯਾਤਰਾ ਕਰਨ ਨੈਨਾ ਦੇਵੀ ਦੇ ਦਰਬਾਰ ਪੁੱਜਾ। ਸ਼ਰਧਾਲੂ ਨੌਜਵਾਨਾਂ ਦੇ ਜੱਥੇ ਨੇ ਸੈਂਕੜੇ ਕਿਲੋਮੀਟਰ ਦਾ ਸਫ਼ਰ ਤਿੰਨ ਤੋਂ ਚਾਰ ਦਿਨ ਵਿੱਚ ਤੈਅ ਕੀਤਾ, ਪਰ ਉਨ੍ਹਾਂ ਦੇ ਚਿਹਰੇ 'ਤੇ ਥਕਾਨ ਨਜ਼ਰ ਨਹੀਂ ਆਈ।

ਬੇਹਦ ਉਤਸ਼ਾਹਤ ਵਿਖੇ ਸ਼ਰਧਾਲੂ

ਸ਼ਰਧਾਲੂਆਂ ਨੇ ਦੱਸਿਆ ਕਿ ਮਾਤਾ ਸ੍ਰੀ ਨੈਨਾ ਦੇਵੀ ਉਨ੍ਹਾਂ ਨੂੰ ਅਜਿਹੀ ਮੁਸ਼ਕਲ ਯਾਤਰਾਵਾਂ ਕਰਨ ਦੀ ਤਾਕਤ ਦਿੰਦੀ ਹੈ ਤੇ ਉਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਹਰ ਸਾਲ ਇਸ ਤਰ੍ਹਾਂ ਦੀਆਂ ਯਾਤਰਾ ਕਰਕੇ ਉਹ ਆਤਮਿਕ ਸ਼ਾਂਤੀ ਮਹਿਸੂਸ ਕਰਦੇ ਹਨ ਤੇ ਮਾਂ ਦੇ ਦਰਬਾਰ ਵਿੱਚ ਨਤਮਸਤਕ ਹੁੰਦੇ ਹਨ।

ABOUT THE AUTHOR

...view details