ਨਵੀਂ ਦਿੱਲੀ: ਪਹਾੜੀ ਇਲਾਕਿਆਂ 'ਚ ਪਈ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆ 'ਚ ਦੇਖਣ ਨੂੰ ਮਿਲ ਰਿਹਾ ਹੈ। ਬਰਫ਼ਬਾਰੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਤਾਪਮਾਨ ਕਾਫੀ ਹੇਠਾਂ ਡਿੱਗ ਗਿਆ ਹੈ। ਦਿੱਲੀ ਦਾ ਤਾਪਮਾਨ 3 ਡਿਗਰੀ ਜਾ ਪਹੁੰਚਿਆ ਹੈ।
2 ਡਿਗਰੀ ਤੱਕ ਆ ਸਕਦੈ ਦਿੱਲੀ ਦਾ ਤਾਪਮਾਨ

ਰਾਸ਼ਟਰੀ ਰਾਜਧਾਨੀ ਦਿੱਲੀ ਦਾ ਤਾਪਮਾਨ 2 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ ਤੇ ਦਿੱਲੀ 'ਚ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਠੰਢ ਦਾ ਕਹਿਰ ਹੋਰਨਾਂ ਸੂਬਿਆਂ 'ਚ ਵੀ ਹੈ। ਸ਼ਿਮਲਾ ਦਾ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਆ ਗਿਆ ਹੈ। ਰਾਜਸਥਾਨ ਦਾ ਵੀ ਪਾਰਾ ਮਾਇਨਸ 'ਚ ਹੈ।
ਠੰਢ 'ਚ ਹੋਵੇਗਾ ਹੋਰ ਇਜਾਫਾ
ਮੌਸਮ ਵਿਭਾਗ ਦੇ ਮੁਤਾਬਕ ਬਰਫਬਾਰੀ ਦੇ ਸਦਕਾ ਉੱਤਰੀ ਭਾਰਤ 'ਚ ਠੰਢ ਨਾਲ ਤਾਪਮਾਨ ਦਾ ਪਾਰਾ ਕਾਫ਼ੀ ਹੇਠਾਂ ਆ ਗਿਆ ਹੈ। ਕਈ ਥਾਂਵਾਂ 'ਤੇ ਪਾਰਾ ਜ਼ੀਰੋ ਤੋਂ ਵੀਂ ਹੇਠਾਂ ਆ ਗਿਆ ਹੈ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ 'ਚ ਪਾਰਾ ਜ਼ੀਰੋ ਤੋਂ ਹੇਠਾਂ ਆ ਗਿਆ ਹੈ। ਮੋਸਮ ਵਿਭਾਗ ਦਾ ਮੰਨਣਾ ਹੈ ਕਿ ਪੱਛਮੀ ਗੜਬੜੀ ਕਾਰਨ ਭਾਰੀ ਬਰਫ਼ਬਾਰੀ ਹੋਈ ਹੈ ਜਿਸ ਕਰਕੇ ਸ਼ੀਤ ਲਹਿਰ ਨੇ ਮੈਦਾਨੀ ਇਲਾਕਿਆਂ ਵੱਲ ਨੂੰ ਰੁਖ਼ ਕਰ ਲਿਆ ਹੈ।