ਨਵੀਂ ਦਿੱਲੀ: ਯਮੁਨਾਪਰ ਦੇ ਸ਼ਾਹਦਾਰਾ ਖੇਤਰ ਦੇ ਵਿਕਰਮ ਸਿੰਘ ਕਾਲੋਨੀ ਫਾਰਸ ਬਾਜ਼ਾਰ ਦੀ ਗਲੀ ਨੰਬਰ 16 ਵਿਚ ਸਥਿਤ ਘਰ ਵਿਚ ਇਕ ਸਿਲੰਡਰ ਧਮਾਕਾ ਹੋ ਗਿਆ। ਵੱਖ-ਵੱਖ ਸਟੇਸ਼ਨਾਂ ਤੋਂ 9 ਅੱਗ ਬਝਾਉਣ ਵਾਲੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਵਿਅਕਤੀ ਸੜ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦਿੱਲੀ: ਸ਼ਾਹਦਰਾ ਵਿਚ ਇਕ ਘਰ ਵਿਚ ਸਿਲੰਡਰ ਧਮਾਕਾ, 4 ਦੀ ਮੌਤਾਂ, 1 ਝੁਲਸਿਆਂ ਇਸ ਮਾਮਲੇ ਬਾਰੇ ਦਿੱਲੀ ਫਾਇਰ ਸਰਵਿਸ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਇਹ ਘਟਨਾ ਸ਼ਾਹਦਾਰਾ ਦੇ ਫਲੋਰ ਮਾਰਕੀਟ ਖੇਤਰ ਵਿੱਚ ਵਾਪਰੀ। ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚਦਿਆਂ ਹੀ ਅੱਗ ‘ਤੇ ਕਾਬੂ ਪਾਇਆ ਤੇ ਇਸ ਦੌਰਾਨ 5 ਲੋਕਾਂ ਨੂੰ ਉਥੋਂ ਬਚਾਇਆ ਗਿਆ, ਜਿਨ੍ਹਾਂ ਵਿਚੋਂ ਇੱਕ ਵਿਅਕਤੀ 25 ਪ੍ਰਤੀਸ਼ਤ ਸੜ੍ਹ ਗਿਆ ਹੈ।
ਸ਼ਾਹਦਰਾ ਵਿਚ ਇਕ ਘਰ ਵਿਚ ਸਿਲੰਡਰ ਧਮਾਕਾ, 4 ਦੀ ਮੌਤਾਂ, 1 ਝੁਲਸਿਆਂ ਸਾਰਿਆਂ ਨੂੰ ਕੈਟ ਦੀ ਐਂਬੂਲੈਂਸ ਰਾਹੀਂ ਹੇਡਗੇਵਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਦੋਂ ਕਿ ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਫਾਇਰ ਅਫਸਰ ਦੇ ਅਨੁਸਾਰ ਸਾਹ ਘੁੱਟਣ ਨਾਲ ਉਹਨਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਮੁੰਨੀ ਦੇਵੀ (45), ਨਰੇਸ਼ (22), ਓਮਪ੍ਰਕਾਸ਼ (20), ਸੁਮਨ (18) ਵਜੋਂ ਹੋਈ ਹੈ। ਜਦਕਿ ਜ਼ਖਮੀ ਲਾਲਚੰਦ ਦਾ ਹਾਲੇ ਇਲਾਜ ਚੱਲ ਰਿਹਾ ਹੈ।
ਡਿਪਟੀ ਚੀਫ ਫਾਇਰ ਅਫਸਰ ਅਨੁਸਾਰ ਇਹ ਹਾਦਸਾ ਕਾਂਤੀ ਨਗਰ ਦੇ ਸ਼ਿਆਮ ਲਾਲ ਕਾਲਜ ਨੇੜੇ ਵਾਪਰਿਆ ਜਿਥੇ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਤੱਕ ਗੈਸ ਦੀ ਰਿਫਲਿੰਗ ਘਰ ਵਿੱਚ ਹੀ ਕੀਤੀ ਗਈ ਸੀ। ਬਿਜਲੀ ਦੀਆਂ ਤਾਰਾਂ ਵਿੱਚ ਚੰਗਿਆੜੀ ਹੋਣ ਕਾਰਨ ਇਥੇ ਇੱਕ ਪਟਾਕੇ ਵਰਗੀ ਆਵਾਜ਼ ਆਈ ਅਤੇ ਉਸੇ ਸਮੇਂ ਗੈਸ ਲੀਕ ਹੋਣ ਕਾਰਨ ਇੱਕ ਜ਼ੋਰਦਾਰ ਧਮਾਕਾ ਹੋਇਆ।
ਇਹ ਵੀ ਪੜੋ:-ਬ੍ਰਿਟੇਨ ਦੀਆਂ ਉਪਚੋਣਾਂ ਦੇ ਪ੍ਰਚਾਰ ‘ਚ PM ਮੋਦੀ ਦੀ ਤਸਵੀਰ ਨੇ ਪਾਇਆ ਪੁਆੜਾ