ਨਵੀਂ ਦਿੱਲੀ:ਸਪੈਸ਼ਲ ਸੈੱਲ ਪੁਲਿਸ ਦੀ ਟੀਮ ਨੇ ਪ੍ਰਗਤੀ ਮੈਦਾਨ ਇਲਾਕੇ ਤੋਂ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਅਰਸ਼ ਡੱਲਾ ਗੈਂਗ ਦੇ ਦੱਸੇ ਜਾਂਦੇ ਹਨ। ਪੁਲਿਸ ਟੀਮ ਨੇ ਆਊਟਰ ਰਿੰਗ ਰੋਡ 'ਤੇ ਉਨ੍ਹਾਂ ਦਾ ਪਤਾ ਲਗਾਇਆ। ਅਤੇ ਜਦੋਂ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਦੂਜੇ ਬਦਮਾਸ਼ ਨੇ ਬੈਗ 'ਚੋਂ ਹੈਂਡ ਗ੍ਰੇਨੇਡ ਕੱਢ ਕੇ ਪੁਲਿਸ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਵਾਬ 'ਚ ਸਪੈਸ਼ਲ ਸੈੱਲ ਦੀ ਟੀਮ (Special Cell Team) ਨੇ ਗੋਲੀ ਚਲਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਜਿੰਦਾ ਕਾਰਤੂਸ ਬਰਾਮਦ: ਇਨ੍ਹਾਂ ਮੁਲਜ਼ਮਾਂ ਕੋਲੋਂ ਜਿੰਦਾ ਗ੍ਰਨੇਡ ਅਤੇ ਪਿਸਤੌਲ (Grenades and pistols) ਸਮੇਤ ਪੰਜ ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਟੀਮ ਇਨ੍ਹਾਂ ਨੂੰ ਫੜ ਕੇ ਹੋਰ ਪੁੱਛਗਿੱਛ ਕਰ ਰਹੀ ਹੈ। ਇਹ ਮਾਮਲਾ ਤਿਲਕ ਮਾਰਗ ਥਾਣਾ ਖੇਤਰ ਦਾ ਹੈ। ਜਦੋਂ ਸਪੈਸ਼ਲ ਸੈੱਲ ਦੇ ਕਾਊਂਟਰ ਇੰਟੈਲੀਜੈਂਸ ਦੇ ਏਸੀਪੀ ਰਾਹੁਲ ਵਿਕਰਮ ਅਤੇ ਉਨ੍ਹਾਂ ਦੀ ਟੀਮ ਜਾਲ ਵਿਛਾ ਕੇ ਇਨ੍ਹਾਂ ਸ਼ਾਰਪ ਸ਼ੂਟਰਾਂ ਨੂੰ ਫੜਨ ਲਈ ਖੜ੍ਹੇ ਸਨ। ਇਸ ਦੌਰਾਨ ਉਨ੍ਹਾਂ 'ਤੇ ਫਾਇਰਿੰਗ ਕੀਤੀ ਗਈ ਅਤੇ ਗ੍ਰੇਨੇਡ ਸੁੱਟਣ ਦੀ ਕੋਸ਼ਿਸ਼ ਕੀਤੀ ਗਈ।